ਪਣਜੀ (ਸਮਾਜਵੀਕਲੀ) : ਕੇਂਦਰੀ ਮੰਤਰੀ ਸ਼੍ਰੀਪਦ ਨਾਇਕ ਨੇ ਦੱਸਿਆ ਕਿ ਪਤੰਜਲੀ ਆਯੁਰਵੈਦ ਵਲੋਂ ਆਯੂਸ਼ ਮੰਤਰਾਲੇ ਨੂੰ ਕੋਵਿਡ-19 ਦੇ ਇਲਾਜ ਦੇ ਦਾਅਵੇ ਵਾਲੀ ਦਵਾਈ ਦੀ ਰਿਪੋਰਟ ਸੌਂਪੀ ਗਈ ਹੈ। ਆਯੂਸ਼ ਮੰਤਰੀ ਨੇ ਦੱਸਿਆ ਕਿ ਮੰਤਰਾਲੇ ਵਲੋਂ ਪਹਿਲਾਂ ਰਿਪੋਰਟ ਦੇਖੀ ਜਾਵੇਗੀ ਅਤੇ ਫਿਰ ਕੰਪਨੀ ਦੀ ਦਵਾਈ ਨੂੰ ਪ੍ਰਵਾਨਗੀ ਦੇਣ ਸਬੰਧੀ ਫ਼ੈਸਲਾ ਲਿਆ ਜਾਵੇਗਾ। ਮੰਤਰਾਲੇ ਵਲੋਂ ਬੀਤੇ ਦਿਨ ਪਤੰਜਲੀ ਨੂੰ ਆਪਣੀ ਦਵਾਈ ਦਾ ਪ੍ਰਚਾਰ ਤੁਰੰਤ ਬੰਦ ਕਰਨ ਦੇ ਆਦੇਸ਼ ਦਿੰਦਿਆਂ ਦਵਾਈ ਬਾਰੇ ਪੂਰੇ ਵੇਰਵੇ ਮੰਗੇ ਸਨ। ਊਨ੍ਹਾਂ ਕਿਹਾ ਕਿ ਬਾਬਾ ਰਾਮਦੇਵ ਨੇ ਨਵੀਂ ਦਵਾਈ ਤਿਆਰ ਕੀਤੀ ਹੈ ਅਤੇ ਊਨ੍ਹਾਂ ਨੇ ਜੋ ਵੀ ਖੋਜ ਕੀਤੀ ਹੈ, ਪਹਿਲਾਂ ਊਹ ਪ੍ਰਮਾਣਿਕਤਾ ਲਈ ਆਯੂਸ਼ ਮੰਤਰਾਲੇ ਕੋਲ ਆਊਣੀ ਚਾਹੀਦੀ ਹੈ।