ਨਵੀਂ ਦਿੱਲੀ (ਸਮਾਜਵੀਕਲੀ): ਦਿੱਲੀ ਦੀ ਸਾਬਕਾ ਕਾਂਗਰਸੀ ਨਿਗਮ ਕੌਂਸਲਰ ਇਸ਼ਰਤ ਜਹਾਂ, ਜਿਸ ਨੂੰ ਦਿੱਲੀ ਹਿੰਸਾ ਦੇ ਮਾਮਲੇ ’ਚ ਸਖ਼ਤ ਧਾਰਾਵਾਂ ਹੇਠ ਨਾਮਜ਼ਦ ਕੀਤਾ ਗਿਆ ਸੀ, ਦੀ ਅਰਜ਼ੀ ਉਤੇ ਅਦਾਲਤ ਨੇ ਪੁਲੀਸ ਤੋਂ ਜਵਾਬ ਮੰਗਿਆ ਹੈ। ਇਸ਼ਰਤ ਨੇ ਅਪੀਲ ਕਰ ਕੇ ਜਾਂਚ ਦਾ ਸਮਾਂ 60 ਦਿਨ ਹੋਰ ਵਧਾਉਣ ਨੂੰ ਚੁਣੌਤੀ ਦਿੱਤੀ ਹੈ। ਹਾਈ ਕੋਰਟ ਨੇ ਦਿੱਲੀ ਪੁਲੀਸ ਨੂੰ ਨੋਟਿਸ ਜਾਰੀ ਕਰ ਕੇ 10 ਦਿਨਾਂ ਦੇ ਅੰਦਰ ਲਿਖਤੀ ਜਵਾਬ ਦਾਖ਼ਲ ਕਰਨ ਲਈ ਕਿਹਾ ਹੈ। ਅਦਾਲਤ ਨੇ ਜਹਾਂ ਦੇ ਵਕੀਲ ਨੂੰ ਵੀ ਹੋਰ ਦਸਤਾਵੇਜ਼ ਦਾਖਲ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਅਗਲੀ ਸੁਣਵਾਈ ਸੱਤ ਜੁਲਾਈ ਨੂੰ ਹੋਵੇਗੀ।
HOME ਦਿੱਲੀ ਹਿੰਸਾ: ਇਸ਼ਰਤ ਜਹਾਂ ਦੀ ਅਪੀਲ ’ਤੇ ਪੁਲੀਸ ਤੋਂ ਜਵਾਬ ਤਲਬ