ਨਵੀਂ ਦਿੱਲੀ (ਸਮਾਜਵੀਕਲੀ): ਸੀਬੀਐੱਸਈ ਵਲੋਂ ਦਸਵੀਂ ਅਤੇ ਬਾਰ੍ਹਵੀਂ ਜਮਾਤਾਂ ਦੇ ਬਾਕੀ ਰਹਿੰਦੇ ਇਮਤਿਹਾਨਾਂ ਬਾਰੇ ਆਪਣਾ ਫ਼ੈਸਲਾ ਮੰਗਲਵਾਰ ਨੂੰ ਸੁਪਰੀਮ ਕੋਰਟ ਨੂੰ ਦੱਸੇ ਜਾਣ ਦੀ ਸੰਭਾਵਨਾ ਹੈ। ਪਹਿਲਾਂ ਬੋਰਡ ਨੇ ਕੋਵਿਡ-19 ਕਾਰਨ ਮੁਲਤਵੀ ਕੀਤੇ ਇਮਤਿਹਾਨ ਪਹਿਲੀ ਜੁਲਾਈ ਤੋਂ 15 ਜੁਲਾਈ ਤੱਕ ਲਏ ਜਾਣ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਪਰ ਪਿਛਲੇ ਹਫ਼ਤੇ ਮਾਪਿਆਂ ਵਲੋਂ ਇਹ ਨੋਟੀਫਿਕੇਸ਼ਨ ਰੱਦ ਕਰਨ ਸਬੰਧੀ ਸਿਖਰਲੀ ਅਦਾਲਤ ਵਿੱਚ ਦਾਇਰ ਪਟੀਸ਼ਨ ’ਤੇ ਬੋਰਡ ਨੇ ਇਸ ਸਬੰਧੀ ਆਪਣਾ ਫ਼ੈਸਲਾ ‘ਬਹੁਤ ਜਲਦੀ’ ਲੈਣ ਬਾਰੇ ਦੱਸਿਆ ਸੀ। ਮਾਪਿਆਂ ਨੇ ਲਾਗ ਫੈਲਣ ਦੇ ਡਰੋਂ ਵਿਦਿਆਰਥੀਆਂ ਨੂੰ ਇੰਟਰਨਲ ਅਸੈਸਮੈਂਟ ਦੇ ਆਧਾਰ ’ਤੇ ਅੰਕ ਦੇਣ ਦੀ ਮੰਗ ਕੀਤੀ ਸੀ।
HOME ਇਮਤਿਹਾਨਾਂ ਬਾਰੇ ਫ਼ੈਸਲੇ ਤੋਂ ਸੁਪਰੀਮ ਕੋਰਟ ਨੂੰ ਅੱਜ ਜਾਣੂ ਕਰਾਏਗਾ ਸੀਬੀਐੱਸਈ