ਕਾਠਮੰਡੂ (ਸਮਾਜਵੀਕਲੀ) : ਨੇਪਾਲ ਨੂੰ ਭਰੋਸਾ ਹੈ ਕਿ ਉਸ ਦੇ ਦੋਵੇਂ ‘ਗੁਆਂਢੀ ਦੋਸਤ’ ਭਾਰਤ ਅਤੇ ਚੀਨ ਖ਼ਿੱਤੇ ਦੀ ਸਥਿਰਤਾ ਤੇ ਆਲਮੀ ਸ਼ਾਂਤੀ ਨੂੰ ਧਿਆਨ ’ਚ ਰਖਦਿਆਂ ਸਰਹੱਦੀ ਵਿਵਾਦ ਨੂੰ ਸੁਲਝਾ ਲੈਣਗੇ। ਏਸ਼ੀਆ ਦੇ ਦੋ ਮਹਾਰਥੀਆਂ ਵਿਚਕਾਰ ਫਸੇ ਨੇਪਾਲ ਨੇ ਕਿਹਾ ਕਿ ਭਾਰਤ ਅਤੇ ਚੀਨ ਆਪਣੇ ਮੱਤਭੇਦਾਂ ਨੂੰ ‘ਚੰਗੇ ਗੁਆਂਢੀਆਂ’ ਵਾਂਗ ਹੱਲ ਕਰ ਲੈਣਗੇ। ਨੇਪਾਲ ਦੇ ਵਿਦੇਸ਼ ਮੰਤਰਾਲੇ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਦੋ ਦਿਨ ਪਹਿਲਾਂ ਸਰਕਾਰ ਨੇ ਭਾਰਤ ਦੇ ਇਲਾਕਿਆਂ ਨੂੰ ਆਪਣੇ ਨਕਸ਼ੇ ’ਚ ਦਰਸਾਉਣ ਵਾਲੇ ਬਿੱਲ ਨੂੰ ਪਾਸ ਕਰ ਦਿੱਤਾ ਹੈ।
HOME ਭਾਰਤ-ਚੀਨ ਪੁਰਅਮਨ ਤਰੀਕੇ ਨਾਲ ਮੱਤਭੇਦ ਸੁਲਝਾ ਲੈਣਗੇ: ਨੇਪਾਲ