ਨਿੱਜੀ ਸਕੂਲਾਂ ਵੱਲੋਂ ਫੀਸਾਂ ਮਾਪਿਆਂ ਨੂੰ ਜਲਦੀ ਜਮ੍ਹਾਂ ਕਰਵਾਉਣ ਸਬੰਧੀ ਬਣਾਇਆ ਜਾ ਰਿਹਾ ਦਬਾਉ

ਫੋਟੋ ਕੈਪਸ਼ਨ-ਪੇਰੇਂਟਸ ਐਸੋਸੀਏਸ਼ਨ ਵਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਮੌਕੇ ਪ੍ਰਧਾਨ ਸਤਨਾਮ ਸਿੰਘ ਸਾਬੀ ਜਾਣਕਾਰੀ ਦਿੰਦੇ ਹੋਏ ਨਾਲ ਸਮੂਹ ਮੈਂਬਰਜ਼।

ਪ੍ਰਾਈਵੇਟ ਸਕੂਲ ਫੀਸਾਂ ਸਬੰਧੀ ਮਾਨਯੋਗ ਹਾਈ ਕੋਰਟ ਦੇ ਫੈਸਲੇ ਦੀ ਉਡੀਕ ਕਰਨ-ਐਸੋਸੀਏਸ਼ਨ

ਹੁਸੈਨਪੁਰ , 20 ਜੂਨ (ਕੌੜਾ) (ਸਮਾਜਵੀਕਲੀ) –  ਪੇਰੇਂਟਸ ਐਸੋਸੀਏਸ਼ਨ ਸੁਲਤਾਨਪੁਰ ਲੋਧੀ ਨੇ ਅੱਜ ਸ੍ਰੀ ਗੁਰੁੂ ਨਾਨਕ ਦੇਵ ਪ੍ਰੈਸ ਕਲੱਬ ਵਿਖੇ ਪ੍ਰੈਸ਼ ਕਾਨਫਰੰਸ ਕੀਤੀ ਗਈ ਜਿਸ ਵਿੱਚ ਪ੍ਰਾਈਵੇਟ ਸਕੂਲਾਂ ਵਲੋਂ ਵਿਦਿਆਰਥੀਆਂ ਦੀਆਂ ਫੀਸਾਂ ਮਾਪਿਆਂ ਨੂੰ ਜਲਦੀ ਜਮਾਂ ਕਰਵਾਉਣ ਸਬੰਧੀ ਬਣਾਏ ਜਾ ਰਹੇ ਦਬਾ ਬਾਰੇ ਜਾਣਕਾਰੀ ਦਿੱਤੀ।

ਇਸ ਮੌਕੇ ਪੇਰੇਂਟਸ ਐਸੋਸੀਏਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਸਾਬੀ ਸ਼ਾਹ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੁਲਤਾਨਪੁਰ ਲੋਧੀ ਦੇ ਸਮੂਹ ਪ੍ਰਾਈਵੇਟ ਸਕੂਲਾਂ ਵਿੱਚ  ਪੜ੍ਹ ਰਹੇ ਬੱਚਿਆਂ ਦੇ ਮਾਪਿਆਂ ਨੂੰ ਬਾਰ ਬਾਰ ਫੀਸਾਂ ਜਮ੍ਹਾਂ ਕਰਵਾਉਣ ਲਈ ਕਹਿ ਰਹੇ ਹਨ ਪਰ ਪਿਛਲੇ ਸਮੇਂ ਦੌਰਾਨ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਸਮੁੱਚੀ ਦੁਨੀਆਂ ਦੇ ਨਾਲ ਨਾਲ ਪੰਜਾਬ ਦੇ ਲੋਕਾਂ ਦੇ ਕਾਰੋਬਾਰ ਵੀ ਮਕੰਮਲ ਰੂਪ ਵਿੱਚ ਬੰਦ ਪਏ ਹਨ ਤੇ ਲੋਕਾਂ ਨੂੰ ਆਪਣੀ ਰੋਟੀ ਰੋਜੀ ਦੇ ਲਾਲੇ ਪਏ ਹਨ ਤੇ ਲੋਕ ਮੁਸ਼ਕਿਲਾਂ ਭਰੀ ਜਿੰਦਗੀ ਬਤੀਤ ਕਰ ਰਹੇ ਜਿਸ ਕਾਰਨ ਬੱਚਿਆਂ ਦੇ ਮਾਪੇ ਇਹ ਪੂਰੀਆਂ ਫੀਸਾਂ ਦੇਣ ਤੋਂ ਅਸਮਰਥ ਹਨ।

ਉਹਨਾ ਦੱਸਿਆ ਕਿ ਮਾਪਿਆਂ ਨੇ ਸਰਬਸੰਮਤੀ ਨਾਲ ਫੈਸਲਾ ਕੀਤਾ ਹੈ ਕਿ ਫੀਸਾਂ ਸਬੰਧੀ ਮਾਨਯੋਗ ਹਾਈਕੋਰਟ ਦੇ ਫੈਸਲੇ ਦੀ ਉਡੀਕ ਕੀਤੀ ਜਾਵੇ ਤੇ ਸਕੂਲ ਮੈਨਜਮੈਂਟ ਇਸ ਫੈਸਲੇ ਵੱਲ ਉਚੇਚਾ ਧਿਆਨ ਦਿੰਦੇ ਹੋਏ ਇੰਨ ਬਿਨ ਲਾਗੂ ਕਰਨ ਅਤੇ ਮਾਪਿਆਂ ਨੂੰ ਪ੍ਰੇਸ਼ਾਨ ਕਰਨ ਤੋਂ ਗੁਰੇਜ ਕਰਨ।ਉਹਨਾ ਕਿਹਾ ਕਿ ਬੱਚਿਆਂ ਦੇ ਮਾਪੇ ਫੀਸਾਂ ਦੇਣ ਤੋਂ ਮੁਨਕਰ ਨਹੀਂ ਹਨ ਪਰ ਸਿਰਫ ਪੜ੍ਹਾਈ ਕਰਵਾਉਣ ਬਦਲੇ ਹੀ ਫੀਸਾਂ ਦਿੱਤੀਆਂ ਜਾਣਗੀਆਂ।ਜੇਕਰ ਸਕੂਲ ਮੈਨਜਮੈਂਟ ਮਾਪਿਆਂ ਨੂੰ ਫੀਸਾਂ ਬਦਲੇ ਪ੍ਰੇਸ਼ਾਨ ਕਰਦੀਆਂ ਹਨ ਤਾਂ ਇਸ ਸਬੰਧੀ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।

ਇਸ ਮੌਕੇ ਵਾਈਸ ਪ੍ਰਧਾਨ ਗੋਪਾਲ ਕ੍ਰਿਸ਼ਨ ਧੀਰ,ਸੈਕਟਰੀ ਤਜਿੰਦਰ ਸਿੰਘ ਸੋਢੀ,ਨਿਰੰਕਾਰ ਸਿੰਘ ਮੰਨਾ ਕੈਸ਼ੀਅਰ,ਜੋਗਿੰਦਰ ਸਿੰਘ,ਰਵਿੰਦਰ,ਰਜੇਸ਼ ਮੋਗਲਾ,ਮੰਗਲ ਸਿੰਘ ਟੁਰਨਾ,ਕੁਲਬੀਰ ਸਿੰਘ,ਰਾਜਵਿੰਦਰ ਸਿੰਘ,ਸਿਮਰਨਜੀਤ ਕੌਰ,ਰਵਿੰਦਰ ਕੌਰ,ਰਣਜੀਤ ਸਿੰਘ,ਨਵਦੀਪ ਸਿੰਘ,ਕੁਲਜੀਤ ਸਿੰਘ,ਇੰਦਰਜੀਤ ਸਿੰਘ,ਸੁਖਦੇਵ ਸਿੰਘ,ਸੁਖਜਿੰਦਰ ਸਿੰਘ,ਰਮਿੰਦਰਜੀਤ ਸਿੰਘ,ਬਲਜੀਤ ਸਿੰਘ,ਪ੍ਰਿਤਪਾਲ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿੱਚ ਬੱਚਿਆਂ ਦੇ ਮਾਪੇ ਹਾਜਰ ਸਨ।

 

 

Previous articleआर.सी.एफ में आवारा कुत्तों के आतंक से कॉलोनी वासियों में दहशत का माहौल
Next articleਪੰਜਾਬ ਸਰਕਾਰ ਵੱਲੋਂ ਹੜਾਂ ਕਾਰਨ ਹੋਏ ਖ਼ਰਾਬੇ ਦੀ 9.75 ਕਰੋੜ ਮੁਆਵਜ਼ਾ ਰਾਸ਼ੀ ਜਾਰੀ: ਨਵਤੇਜ ਚੀਮਾ