ਮੋਗਾ (ਸਮਾਜਵੀਕਲੀ) : ਬੇਰੁਜ਼ਗਾਰੀ ਕਾਰਨ ਐੱਮਏ, ਬੀਐੱਡ ਡਿਗਰੀ ਪਾਸ ਨੌਜਵਾਨ ਲੜਕੇ ਲੜਕੀਆਂ ਝੋਨਾ ਲਗਾਉਣ ਲਈ ਮਜਬੂਰ ਹਨ। ਪਿੰਡ ਕਿਸ਼ਨਪੁਰਾ ਕਲਾਂ ਦੇ ਖ਼ੇਤਾਂ ਵਿੱਚ ਝੋਨਾ ਲਗਾ ਰਹੇ ਗੁਰਪ੍ਰੀਤ ਸਿੰਘ ਨੇ ਦੱਸਿਆ ਉਸਨੇ ਸਾਲ 2017 ਵਿੱਚ ਬੀਐੱਡ ਅਤੇ ਡਬਲ ਐਮਏ ਦੀ ਪੜ੍ਹਾਈ ਵੀ ਕੀਤੀ। ਇੱਕ ਹੋਰ ਨੌਜਵਾਨ ਸਿਮਰਨਜੀਤ ਸਿੰਘ ਨੇ ਕਿਹਾ ਕਿ ਉਸ ਨੇ ਬੀਏ, ਬੀਐੱਡ ਕੀਤੀ ਹੈ। ਉਨ੍ਹਾਂ ਦੋਵਾਂ ਨੇ ਹੀ ਅਧਿਆਪਕਾ ਯੋਗਤਾ ਪ੍ਰੀਖਿਆ ਵੀ ਪਾਸ ਕੀਤੀ ਹੋਈ ਹੈ ਪਰ ਨੌਕਰੀ ਨਾ ਮਿਲਣ ਕਾਰਨ ਝੋਨਾ ਲਗਾਉਣ ਲਈ ਮਜਬੂਰ ਹਨ। ਉਨ੍ਹਾਂ ਦੱਸਿਆ ਕਿ ਪ੍ਰਾਈਵੇਟ ਸਕੂਲਾਂ ’ਚ ਉਨ੍ਹਾਂ ਨੂੰ 3 ਤੋਂ 4 ਹਜ਼ਾਰ ਤਨਖਾਹ ਦੇ ਨੌਕਰੀ ਮਿਲਦੀ ਸੀ ਪਰ ਉਨ੍ਹਾਂ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰਾਂ ਨੇ ਗੰਭੀਰਤਾ ਨਾ ਦਿਖਾਈ ਤਾਂ ਭਿਆਨਕ ਨਤੀਜੇ ਨਿਕਲ ਸਕਦੇ ਹਨ।
HOME ਝੋਨਾ ਲਾਉਣ ਲਈ ਮਜਬੂਰ ਐੱਮਏ, ਬੀਐੱਡ ਪਾੜ੍ਹੇ