ਨਵੀਂ ਦਿੱਲੀ (ਸਮਾਜਵੀਕਲੀ): ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਹੈ ਕਿ ਸਰਕਾਰ ਲੱਦਾਖ ਦੀ ਗਲਵਾਨ ਘਾਟੀ ਵਿਚ ਭਾਰਤੀ ਜਵਾਨਾਂ ’ਤੇ ਹਮਲਾ ਕਰਨ ਦੀ ਚੀਨੀ ਸਾਜ਼ਿਸ਼ ਤੋਂ ਬੇਖ਼ਬਰ ਸੀ। ਸਰਕਾਰ ਦੀ ਇਸ ਗਫਲਤ ਦੀ ਕੀਮਤ ਭਾਰਤ ਦੇ 20 ਜਵਾਨਾਂ ਨੂੰ ਜਾਨ ਦੇ ਕੇ ਤਾਰਨੀ ਪਈ।
ਉਨ੍ਹਾਂ ਟਵੀਟ ਕਰਦਿਆਂ ਰੱਖਿਆ ਰਾਜ ਮੰਤਰੀ ਸ਼੍ਰੀਪਦ ਨਾਇਕ ਦੇ ਬਿਆਨ ਨਾਲ ਜੁੜੀਆਂ ਖ਼ਬਰਾਂ ਦਾ ਹਵਾਲਾ ਦਿੰਦੇ ਹੋਏ ਕਿਹਾ, “ਇਹ ਬਿਲਕੁਲ ਸਪੱਸ਼ਟ ਹੋ ਗਿਆ ਹੈ ਕਿ ਗਲਵਾਨ ਘਾਟੀ ਵਿੱਚ ਚੀਨੀ ਹਮਲਾ ਯੋਜਨਾਬੱਧ ਸੀ।” ਸਰਕਾਰ ਸੌਂ ਰਹੀ ਸੀ ਅਤੇ ਸਮੱਸਿਆ ਤੋਂ ਇਨਕਾਰ ਕੀਤਾ ਗਿਆ। ਸਾਡੇ ਫ਼ੌਜੀਆਂ ਨੂੰ ਇਸ ਦੀ ਕੀਮਤ ਚੁਕਾਉਣੀ ਪਈ।”
ਕਾਂਗਰਸ ਨੇਤਾ ਨੇ ਸ੍ਰੀ ਨਾਇਕ ਦੇ ਬਿਆਨ ਨਾਲ ਜੁੜੀ ਉਸ ਖ਼ਬਰ ਦਾ ਹਵਾਲਾ ਦਿੱਤਾ ਜਿਸ ਅਨੁਸਾਰ ਮੰਤਰੀ ਨੇ ਕਿਹਾ ਹੈ ਕਿ ਚੀਨ ਨੇ ਪਹਿਲਾਂ ਹੀ ਭਾਰਤੀ ਫੌਜੀਆਂ ’ਤੇ ਹਮਲੇ ਦੀ ਯੋਜਨਾ ਬਣਾਈ ਸੀ ਅਤੇ ਭਾਰਤੀ ਸੁਰੱਖਿਆ ਜਵਾਨ ਇਸ ਦਾ ਕਰਾਰਾ ਜੁਆਬ ਦੇਣਗੇ।