Jio Platforms ‘ਤੇ ਨਹੀਂ ਪਿਆ ਕੋਰੋਨਾ ਅਤੇ ਲਾਕਡਾਊਨ ਦਾ ਕੋਈ ਅਸਰ, 8 ਹਫ਼ਤਿਆਂ ‘ਚ ਕਮਾਏ 1.04 ਲੱਖ ਕਰੋੜ ਰੁਪਏ

ਕੋਰੋਨਾ ਸੰਕਟ ਅਤੇ ਲਾਕਡਾਊਨ ਵਿਚਕਾਰ ਮੁਕੇਸ਼ ਅੰਬਾਨੀ ਦੀ ਅਗਵਾਈ ਵਾਲੀ Reliance Industries ਨੇ ਅੱਠ ਹਫ਼ਤਿਆਂ ਤੋਂ ਵੀ ਘੱਟ ਸਮੇਂ ‘ਚ ਆਪਣੀ ਸਹਾਇਕ Jio Platforms ‘ਚ ਹਿੱਸੇਦਾਰੀ ਦੀ ਵਿਕਰੀ ਰਾਹੀਂ 1.04 ਲੱਖ ਕਰੋੜ ਰ…


ਨਵੀਂ ਦਿੱਲੀ ਨਕੋਦਰ (ਹਰਜਿੰਦਰ ਛਾਬੜਾ) ਪਤਰਕਾਰ 9592282333

 (ਸਮਾਜਵੀਕਲੀ):   ਕੋਰੋਨਾ ਸੰਕਟ ਅਤੇ ਲਾਕਡਾਊਨ ਵਿਚਕਾਰ ਮੁਕੇਸ਼ ਅੰਬਾਨੀ ਦੀ ਅਗਵਾਈ ਵਾਲੀ Reliance Industries ਨੇ ਅੱਠ ਹਫ਼ਤਿਆਂ ਤੋਂ ਵੀ ਘੱਟ ਸਮੇਂ ‘ਚ ਆਪਣੀ ਸਹਾਇਕ Jio Platforms ‘ਚ ਹਿੱਸੇਦਾਰੀ ਦੀ ਵਿਕਰੀ ਰਾਹੀਂ 1.04 ਲੱਖ ਕਰੋੜ ਰੁਪਏ ਕਮਾਏ ਹਨ। RIL ਨੇ ਸ਼ਨੀਵਾਰ ਦੀ ਸ਼ਾਮ ਨੂੰ ਗਲੋਬਲ ਨਿਵੇਸ਼ ਨਾਲ ਜੁੜੀ ਕੰਪਨੀ TPG ਨੂੰ 4,546.80 ਕਰੋੜ ਰੁਪਏ ‘ਚ 0.93 ਫ਼ੀਸਦੀ ਅਤੇ ਨਿੱਜੀ ਇਕਵਿਟੀ ਫਰਮ L Catterton ਨੂੰ 1,894.50 ਕਰੋੜ ਰੁਪਏ ‘ਚ 0.39 ਫ਼ੀਸਦੀ ਹਿੱਸੇਦਾਰੀ ਵੇਚਣ ਦਾ ਐਲਾਨ ਕੀਤਾ। ਇਸਦੇ ਨਾਲ ਹੀ ਅੱਠ ਹਫ਼ਤਿਆਂ ਤੋਂ ਵੀ ਘੱਟ ਸਮੇਂ ‘ਚ Jio Platforms ਦੀ 22.38 ਫ਼ੀਸਦੀ ਹਿੱਸੇਦਾਰੀ ਦੀ ਵਿਕਰੀ ਰਾਹੀਂ 104,326.95 ਕਰੋੜ ਰੁਪਏ ਕਮਾ ਲਏ ਹਨ।

Jio Platforms ‘ਚ ਹੁਣ ਤਕ Facebook Inc ਸਮੇਤ ਕਈ ਪ੍ਰਮੁੱਖ ਕੰਪਨੀਆਂ ਨੇ ਨਿਵੇਸ਼ ਦਾ ਐਲਾਨ ਕੀਤਾ ਹੈ। ਫੇਸਬੁੱਕ ਨੇ 22 ਅਪ੍ਰੈਲ ਨੂੰ Jio Platforms ‘ਚ 43,573.62 ਕਰੋੜ ਰੁਪਏ ਦੇ ਵੱਡੇ ਨਿਵੇਸ਼ ਦਾ ਐਲਾਨ ਕੀਤਾ ਸੀ। ਇਸਤੋਂ ਬਾਅਦ ਹੀ RIL ਦੇ ਡਿਜੀਟਲ ਪਲੇਟਫਾਰਮ ‘ਚ ਨਿਵੇਸ਼ ਕਰਨ ਵਾਲਿਆਂ ਦਾ ਤਾਂਤਾ ਲੱਗ ਗਿਆ ਹੈ।

ਰਿਲਾਇੰਸ ਨੇ ਅਜਿਹੇ ਸਮੇਂ ‘ਚ ਦਿੱਗਜ ਨਿਵੇਸ਼ ਕੰਪਨੀਆਂ ਰਾਹੀਂ ਨਿਵੇਸ਼ ਹਾਸਿਲ ਕੀਤਾ ਹੈ, ਜਦੋਂ ਪੂਰੀ ਦੁਨੀਆ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਅਤੇ ਗਲੋਬਲ ਅਰਥਵਿਵਸਥਾ ‘ਚ ਮੰਦੀ ਜਿਹੇ ਹਾਲਾਤ ਪੈਦਾ ਹੋ ਗਏ ਹਨ।
ਫੇਸਬੁੱਕ ਸਮੇਤ ਨੌ ਪ੍ਰਮੁੱਖ ਨਿਵੇਸ਼ਕਾਂ ਕੋਲ Jio Platforms ‘ਚ ਕੁੱਲ 22.38 ਫ਼ੀਸਦੀ ਦੀ ਹਿੱਸੇਦਾਰੀ ਹੈ। ਫੇਸਬੁੱਕ 9.99 ਫ਼ੀਸਦੀ ਦੇ ਨਾਲ ਸਭ ਤੋਂ ਵੱਡਾ ਸ਼ੇਅਰਧਾਰਕ ਹੈ।

ਫੇਸਬੁੱਕ ਦੁਆਰਾ ਵੱਡੇ ਨਿਵੇਸ਼ ਦੇ ਐਲਾਨ ਤੋਂ ਬਾਅਦ ਦੁਨੀਆ ਦੇ ਸਭ ਤੋਂ ਵੱਡੇ ਟੈਕ ਇਨਵੈਸਟਰ Silver Lake ਨੇ ਚਾਰ ਮਈ ਨੂੰ Jio Platforms ‘ਚ 5,665.75 ਕਰੋੜ ਰੁਪਏ ‘ਚ 1.15 ਫ਼ੀਸਦੀ ਹਿੱਸੇਦਾਰੀ ਖ਼ਰੀਦਣ ਦਾ ਐਲਾਨ ਕੀਤਾ।

ਸਿਲਵਰ ਲੇਕ ਨੇ ਪੰਜ ਜੂਨ ਨੂੰ ਵੀ 4,546.80 ਕਰੋੜ ਰੁਪਏ ਦੇ ਨਿਵੇਸ਼ ਰਾਹੀਂ Jio Platforms ‘ਚ 0.93 ਫ਼ੀਸਦੀ ਹਿੱਸੇਦਾਰੀ ਖ਼ਰੀਦਣ ਦਾ ਐਲਾਨ ਕੀਤਾ ਸੀ। ਇਸਦੇ ਨਾਲ ਹੀ RIL ਦੇ ਡਿਜੀਟਲ ਮੰਚ ‘ਚ Silver Lake ਦੀ ਹਿੱਸੇਦਾਰੀ ਵੱਧ ਕੇ 2.08 ਫ਼ੀਸਦੀ ਹੋ ਗਈ ਹੈ।

Previous articleHindus seek apology from Australia over mistreatment of “coolies” in 1800s
Next articleਮੁੱਖ ਮੰਤਰੀ ਨੇ ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਦਿਹਾਂਤ ’ਤੇ ਪ੍ਰਗਟਾਇਆ ਦੁੱਖ