ਨਵੀਂ ਦਿੱਲੀ (ਸਮਾਜਵੀਕਲੀ): ਸੀਨੀਅਰ ਕਾਂਗਰਸੀ ਆਗੂ ਪੀ. ਚਿਦੰਬਰਮ ਨੇ ਅੱਜ ਕੇਂਦਰ ਦੀ ਭਾਜਪਾ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਅਪਰੈਲ 2020 ਲਈ ਸਨਅਤੀ ਊਤਪਾਦ ਦਾ ਸੂਚਕ ਅੰਕ (ਆਈਆਈਪੀ) ਜਾਰੀ ਨਹੀਂ ਕੀਤਾ ਗਿਆ ਹੈ।
ਊਨ੍ਹਾਂ ਸਵਾਲ ਕੀਤਾ ਕਿ ਕੀ ਇਹ 20 ਵਰ੍ਹਿਆਂ ਬਾਅਦ ਜਾਰੀ ਕੀਤਾ ਜਾਵੇਗਾ। ਊਨ੍ਹਾਂ ਟਵਿੱਟਰ ’ਤੇ ਸਵਾਲ ਕੀਤਾ, ‘‘ਵਿੱਤ ਮੰਤਰੀ ਕਹਿੰਦੇ ਹਨ ਕਿ ਅਰਥਚਾਰਾ ਸੁਰੱਖਿਅਤ ਹੱਥਾਂ ਵਿੱਚ ਹੈ। ਇਹ ਏਨੇ ‘ਸੁਰੱਖਿਅਤ’ ਹੱਥਾਂ ਵਿੱਚ ਹੈ ਕਿ ਸਰਕਾਰ ਵਲੋਂ ਅਪਰੈਲ 2020 ਦੇ ਆਈਆਈਪੀ ਨੰਬਰ ਹੀ ਨਹੀਂ ਜਾਰੀ ਕੀਤੇ ਜਾਣਗੇ!
ਕੀ ਸਰਕਾਰ ਵਲੋਂ ਆਈਆਈਪੀ ਨੰਬਰਾਂ ਨੂੰ ਸੁਰੱਖਿਅਤ ਬਕਸੇ ਵਿੱਚ ਤਾਲਾ ਲਾ ਕੇ ਰੱਖ ਦਿੱਤਾ ਜਾਵੇਗਾ, ਜਿਸ ਨੂੰ 20 ਸਾਲਾਂ ਬਾਅਦ ਹੀ ਖੋਲ੍ਹਿਆ ਜਾਵੇ।’’ ਦੱਸਣਯੋਗ ਹੈ ਕਿ ਅਪਰੈਲ ਵਿੱਚ ਕੋਵਿਡ-19 ਮਹਾਮਾਰੀ ਦਾ ਫੈਲਾਅ ਰੋਕਣ ਲਈ ਦੇਸ਼ਵਿਆਪੀ ਤਾਲਾਬੰਦੀ ਲਾਗੂ ਰਹੀ, ਜਿਸ ਕਾਰਨ ਸਨਅਤੀ ਊਤਪਾਦ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ।