ਲਾਕਡਾਊਨ ਕਾਰਨ ਅਪ੍ਰੈਲ ”ਚ ਇੰਗਲੈਡ ਦੀ ਅਰਥਵਿਵਸਥਾ ”ਚ 20.4 ਫੀਸਦੀ ਦੀ ਗਿਰਾਵਟ

ਲੰਡਨ(ਸਮਰਾ) (ਸਮਾਜਵੀਕਲੀ):  ਯੂ.ਕੇ ਦੀ ਅਰਥਵਿਵਸਥਾ ‘ਚ ਅਪ੍ਰੈਲ ‘ਚ 20.4 ਫੀਸਦੀ ਦੀ ਜ਼ਬਰਦਸਤ ਗਿਰਾਵਟ ਆਈ। ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਦੇਸ਼ ‘ਚ ਲਾਗੂ ਲਾਕਡਾਊਨ ਦਾ ਇਹ ਪਹਿਲਾ ਮਹੀਨਾ ਸੀ। ਰਾਸ਼ਟਰੀ ਅੰਕੜਾ ਦਫਤਰ ਨੇ ਇਸ ਮਹਾਮਾਰੀ ਨਾਲ ਅਰਥਵਿਵਸਥਾ ਦੇ ਸਾਰੇ ਖੇਤਰ ਵਿਸ਼ੇਸ਼ ਰੂਪ ਨਾਲ ਪਬ, ਸਿੱਖਿਆ, ਸਿਹਤ ਅਤੇ ਵਾਹਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ। ਇਸ ਦੌਰਾਨ ਕਾਰਾਂ ਦੀ ਵਿਕਰੀ ‘ਚ ਜ਼ੋਰਦਾਰ ਗਿਰਾਵਟ ਆਈ।

ਬ੍ਰਿਟੇਨ ਦੇ ਅੰਕੜਾ ਵਿਭਾਗ ਦੇ ਉਪ-ਰਾਸ਼ਟਰੀ ਸਮਾਜ ਸ਼ਾਸਤਰੀ ਜੋਨਾਥਨ ਏਥਾਉ ਨੇ ਕਿਹਾ ਕਿ ਅਪ੍ਰੈਲ ਦੀ ਗਿਰਾਵਟ ਦੇਸ਼ ‘ਚ ਸਭ ਤੋਂ ਵੱਡੀ ਰਹੀ ਹੈ। ਇਹ ‘ਕੋਵਿਡ-19’ ਤੋਂ ਪਹਿਲਾਂ ਆਈ ਗਿਰਾਵਟ ਤੋਂ ਦਸ ਗੁਣਾ ਵੱਡੀ ਹੈ। ਇਸ ਤੋਂ ਪਹਿਲਾਂ ਮਾਰਚ ‘ਚ ਬ੍ਰਿਟੇਨ ਦੀ ਅਰਥਵਿਵਸਥਾ ‘ਚ 5.8 ਫੀਸਦੀ ਦੀ ਗਿਰਾਵਟ ਆਈ ਸੀ । ਬ੍ਰਿਟੇਨ ‘ਚ 23 ਮਾਰਚ ਤੋਂ ਲਾਕਡਾਊਨ ਲਾਗੂ ਹੈ। ਹੁਣ ਰੁਕਾਵਟਾਂ ‘ਚ ਕੁਝ ਢਿੱਲ ਦਿੱਤੀ ਜਾ ਰਹੀ ਹੈ। ਸੋਮਵਾਰ ਤੋਂ ਗੈਰ-ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਉਦਾਹਰਣ ਡਿਪਾਰਟਮੈਂਟਲ ਸਟੋਰ ਅਤੇ ਇਲੈਕਟ੍ਰਾਨਿਕ ਦੀ ਪ੍ਰਚੂਨ ਦੁਕਾਨਾਂ ਖੁੱਲ੍ਹਣ ਜਾ ਰਹੀਆਂ ਹਨ।

Previous articlePolice impose conditions ahead of London protests
Next articleਟਰੰਪ ਵਲੋਂ ਐੱਚ1ਬੀ ਵੀਜ਼ਾ ਮੁਲਤਵੀ ਕਰਨ ’ਤੇ ਵਿਚਾਰ