ਕਾਹਨੂੰਵਾਨ (ਸਮਾਜਵੀਕਲੀ): ਇਥੋਂ ਨਜ਼ਦੀਕੀ ਪਿੰਡ ਹਰਚੋਵਾਲ ਦਾ ਫ਼ੌਜੀ ਕਸ਼ਮੀਰ ਵਿੱਚ ਪਾਕਿਸਤਾਨੀ ਫ਼ੌਜ ਵੱਲੋਂ ਕੀਤੀ ਗੋਲਾਬਾਰੀ ਦੌਰਾਨ ਸ਼ਹੀਦ ਗਿਆ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਨਾਇਕ ਗੁਰਚਰਨ ਸਿੰਘ ਕਸ਼ਮੀਰ ਵਿੱਚ ਇਸ ਵੇਲੇ 14 ਸਿੱਖ ਪਲਟਣ ’ਚ ਆਪਣੀ ਡਿਊਟੀ ਨਿਭਾ ਰਿਹਾ ਸੀ। ਪਿੰਡ ਵਾਸੀਆਂ ਵੱਲੋਂ ਦੱਸਿਆ ਗਿਆ ਕਿ ਗੁਰਚਰਨ ਸਿੰਘ ਬੀਤੇ ਕੁਝ ਸਮਾਂ ਪਹਿਲਾਂ ਪਿੰਡੋਂ ਡਿਊਟੀ ਲਈ ਕਸ਼ਮੀਰ ਪਰਤਿਆ ਸੀ, ਜਿਥੇ ਬੀਤੀ ਰਾਤ ਰਾਜੌਰੀ ਸੈਕਟਰ ਵਿੱਚ ਪਾਕਿਸਤਾਨੀ ਫ਼ੌਜ ਵੱਲੋਂ ਕੀਤੀ ਗੋਲਾਬਾਰੀ ਵਿੱਚ ਸ਼ਹੀਦ ਹੋ ਗਿਆ ਸੀ। ਗੁਰਚਰਨ ਸਿੰਘ ਦਾ ਪੋਸਟਮਾਰਟਮ ਹੋਣ ਤੋਂ ਬਾਅਦ ਅੱਜ ਜੱਦੀ ਪਿੰਡ ਹਰਚੋਵਾਲ ਵਿੱਚ ਫ਼ੌਜੀ ਸਨਮਾਨ ਨਾਲ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਪਿੰਡ ਅਤੇ ਇਲਾਕਾ ਵਾਸੀ ਵਿਚ ਇਸ ਹੋਣਹਾਰ ਨੌਜਵਾਨ ਦੀ ਸ਼ਹੀਦੀ ’ਤੇ ਦੁੱਖੀ ਹਨ।
HOME ਸ਼ਹੀਦ ਫੌਜੀ ਗੁਰਚਰਨ ਸਿੰਘ ਦਾ ਸਸਕਾਰ