ਜੰਮੂ, (ਸਮਾਜਵੀਕਲੀ): ਜੰਮੂ ਕਸ਼ਮੀਰ ਦੇ ਜ਼ਿਲ੍ਹਾ ਰਾਜੌਰੀ ਵਿੱਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਵਿੱਚ ਇੱਕ ਅਤਿਵਾਦੀ ਮਾਰਿਆ ਗਿਆ। ਸੂਤਰਾਂ ਅਨੁਸਾਰ ਘੁਸਪੈਠੀਆਂ ਦੀ ਮੌਜੂਦਗੀ ਬਾਰੇ ਸੂਚਨਾ ਮਿਲਣ ’ਤੇ ਪੁਲੀਸ ਅਤੇ ਫੌਜ ਨੇ ਜ਼ਿਲ੍ਹੇ ਦੀ ਕਾਲਾਕੋਟ ਪੱਟੀ ਵਿੱਚ ਤਲਾਸ਼ੀ ਮੁਹਿੰਮ ਚਲਾਈ। ਸੂਤਰਾਂ ਅਨੁਸਾਰ ਦੋ-ਤਿਹਾਈ ਅਤਿਵਾਦੀਆਂ ਦੇ ਘਿਰੇ ਹੋਣ ਦੀ ਸੰਭਾਵਨਾ ਹੈ ਜਦਕਿ ਇੱਕ ਹਲਾਕ ਹੋ ਗਿਆ। ਮੁਕਾਬਲਾ ਅਜੇ ਜਾਰੀ ਹੈ।