ਪੰਜਾਬ (ਸਮਾਜ ਵੀਕਲੀ)- ਕਰੋਨਾ ਪੀੜਤਾਂ ਨੂੰ ਡਿਸਚਾਰਜ਼ ਕਰਨ ਦੀ ਨਵੀਂ ਨੀਤੀ ਅਪਣਾਉਣ ਤੋਂ ਬਾਅਦ ਭਾਵੇਂ ਹੀ ਪੰਜਾਬ ‘ਚ ਇਸ ਵਾਇਰਸ ਦੇ ਰੋਗੀਆਂ ਦੀ ਗਿਣਤੀ ਲਗਾਤਾਰ ਘੱਟ ਹੁੰਦੀ ਨਜਰ ਆ ਰਹੀ ਹੋਵੇ ਪਰ ਇਕ ਸੱਚਾਈ ਇਹ ਵੀ ਹੈ ਕਿ ਪੰਜਾਬ ਵਿਚ ਆਮ ਲੋਕਾਂ ਦੇ ਕਰੋਨਾ ਟੈਸਟ ਨਹੀਂ ਹੋ ਰਹੇ ਹਨ ਸੋ ਪੰਜਾਬ ਇਸ ਮਾਮਲੇ ‘ਚ ਆਪਣੇ ਗੁਆਂਢੀ ਸੂਬੇ ਦਿੱਲੀ ਅਤੇ ਹਰਿਆਣਾ ਨਾਲੋਂ ਪਿਛੜ ਗਿਆ ਹੈ। 25 ਮਈ ਤੱਕ ਦੇ ਸਰਕਾਰੀ ਆਂਕੜਿਆ ਦੇ ਮੁਤਾਬਕ ਦੇਸ਼ ਵਿਚ ਪ੍ਰਤੀ 10 ਲੱਖ 2252 ਟੈਸਟ ਹੋਏ ਹਨ ਜਦਕਿ ਪੰਜਾਬ ‘ਚ ਪ੍ਰਤੀ 10 ਲੱਖ 2209 ਟੈਸਟ ਹੋਏ ਹਨ। ਜੇਕਰ ਪੰਜਾਬ ਦੀ ਬਰਾਬਰੀ ਗੁਆਂਢੀ ਸੂਬੇ ਹਰਿਆਣਾ ਅਤੇ ਰਾਜਸਥਾਨ ਨਾਲ ਕੀਤੀ ਜਾਵੇ ਤਾਂ ਉਥੇ ਪੰਜਾਬ ਦੇ ਮੁਕਾਬਲੇ 50 ਫੀਸਦ ਜਿਆਦਾ ਟੈਸਟ ਹੋਏ ਹਨ। ਹਰਿਆਣਾ ‘ਚ ਪ੍ਰਤੀ 10 ਲੱਖ 3308 ਟੈਸਟ ਹੋਏ ਜਦਕਿ ਰਾਜਸਥਾਨ ਚ ਪ੍ਰਤੀ 10 ਲੱਖ 4172 ਅਤੇ ਦਿੱਲੀ ‘ਚ ਪ੍ਰਤੀ 10 ਲੱਖ 8723 ਟੈਸਟ ਹੋਏ ਹਨ।
ਹਰਪ੍ਰੀਤ ਸਿੰਘ ਬਰਾੜ
ਮੇਨ ਏਅਰਫੋਰਸ ਰੋਡ, ਬਠਿੰਡਾ