(ਸਮਾਜ ਵੀਕਲੀ)
ਗੁਰੂ ਗੋਬਿੰਦ ਸਿੰਘ ਦੇ ਲਾਲ ,
ਹੋਏ ਨਾ ਵੈਰੀਆ ਤੋਂ ਟਾਲ ,
ਧਰਮ ਲਈ ਖੜ ਗਏ ,
ਦੁਸ਼ਮਣਾਂ ਅੱਗੇ ਬਣਕੇ ਢਾਲ ।
ਛੋਟੀਆ – ਛੋਟੀਆ ਉਮਰਾਂ ,
ਵੱਡੇ – ਵੱਡੇ ਕਾਰਨਾਮੇ ਸੀ ,
ਚਮਕੌਰ ਦੀ ਗੜੀ ਵਿੱਚ ,
ਜਦ ਪਾਈ ਸੀ ਸ਼ਹੀਦੀ ,
ਸਾਰਾ ਅੰਬਰ ਰੋਇਆ ,
ਸਿੱਖੀ ਪਾਈ ਨਾਲ ਨਸੀਬੀ ।
ਸਰਹਿੰਦ ਦੀਆਂ ਨੀਹਾਂ ਕੰਬੀਆਂ ,
ਜਦ ਬੱਚਿਆ ਨੂੰ ਚਿਣਿਆਂ ,
ਬੱਚਿਆ ਦੇ ਸੰਸਕਾਰ ਲਈ ,
ਜੋ ਮੋਹਰਾਂ ਟੋਡਰ ਮੱਲ ਨੇ ਗਿਣੀਆਂ ,
ਮਹਿੰਗੀ ਥਾਂ ਬਣਗੀ ਇਤਿਹਾਸ ਦੀ ,
ਉੱਠੋ ਪੰਜਾਬੀਆਂ ਤੁਹਾਨੂੰ ਸਿੱਖੀ ਤ੍ਰਾਸਦੀ ।
ਦਿਸੰਬਰ ਮਹੀਨੇ ਦਾ ਚਹਿਲਾ ,
ਹੋਣਾ ਨਹੀ ਕਦੀ ਘਾਟਾ ਪੂਰਾ ,
ਸਰਸਾ ਨਦੀ ਨੇ ਮਾਰਿਆ ਲਹੋੜਾਂ ,
ਪੈ ਗਿਆ ਸਾਰੇ ਪਰਿਵਾਰ ਦਾ ਵਿਛੋੜਾ ।
ਤੁਸੀ ਵੀ ਜਾਗ ਲਉ ਪੰਜਾਬੀਆਂ ,
ਮਿਲੀਆ ਮੁਸ਼ਕਿਲਾਂ ਨਾਲ ਸਿੱਖੀ ਨੂੰ ਸੰਭਾਲਉ ।
ਮਨਪ੍ਰੀਤ ਕੌਰ ਚਹਿਲ
84377 52216