(ਸਮਾਜ ਵੀਕਲੀ)
“ਤੁਸਾਂ ਕਤਲ ਕਰ ਤਾ।”
ਅੱਖਾਂ ਨੇ ਹੱਥਾਂ ਨੂੰ ਕਿਹਾ।
” ਤੁਸੀਂ ਦੋਸ਼ੀ ਹੋ।”
“ਨਾ , ਅਸੀਂ ਦੋਸ਼ੀ ਨਹੀਂ,ਦੋਸ਼ੀ ਤਾ ਪੈਰ ਆ ,
ਜਿਹੜੇ ਸਾਨੂੰ ਇਥੋਂ ਤੱਕ ਲਿਆਏ।”
“ਨਹੀਂ – ਨਹੀਂ, ਅਸੀਂ ਦੋਸ਼ੀ ਨੀ… ..”
ਪੈਰ ਜਲਦੀ ਨਾਲ ਚਿਲਾਏ।
“ਫੇਰ ਦੋਸ਼ੀ ਕੌਣ ਹੋਇਆ.?”
“ਤੁਸੀਂ , ਤੁਸਾਂ ਹੀ ਉਸਨੂੰ ਦੇਖਿਆ। ਤੇ ਫੇਰ……।”
“ਨਹੀਂ -ਨਹੀਂ, ਸਾਡੇ ਤੇ ਇਲਜਾਮ ਨਾ ਲਾਓ।”
” ਤੇ ਫੇਰ ਕੌਣ…?”
ਸਾਰੇ ਸੋਚੀਂ ਡੁੱਬ ਗਏ।
“ਇਹ ਸਾਰੇ ਫਸਾਦ ਦੀ ਜੜ ਤਾ ਦਿਮਾਗ ਆ , ਓਹਨੇ ਈ ਇਹਨੂੰ ਮਾਰਨ ਬਾਰੇ ਸੋਚਿਆ ਤੇ ਅਸੀਂ ਗੁਲਾਮਾਂ ਦੀ ਤਰ੍ਹਾਂ ਇਹਨੂੰ ਮਾਰ ਦਿੱਤਾ।”
“ਨਾ- ਨਾ , ਮੈ ਇੱਕਲਾ ਦੋਸ਼ੀ ਨਹੀਂ…..
ਜੇ ਤੁਸੀਂ ਮੇਰਾ ਸਾਥ ਦਿੱਤਾ, ਤਾਹੀਓਂ ਤਾ ਮੈਂ ਇਹ ਕਤਲ ਕੀਤਾ । ਜੇ ਤੁਸੀਂ ਸਾਥ ਨਾ ਦਿੰਦੇ ਤਾ ਫੇਰ ਕਤਲ ਕਿਵੇਂ ਕਰਦਾ ।”
“ਇਹਦਾ ਮਤਲਬ ਜੇ ਅਸੀਂ ਨਾ ਮੰਨਦੇ ਤਾ ਇਹ ਕਤਲ ਨਹੀਂ ਸੀ ਹੋਣਾ? ਇਹਦਾ ਮਤਲਬ ਮਾੜੇ ਕੰਮ ਲਈ ਵੀ ਸੰਗਠਨ ਜਰੂਰੀ ਆ , ਫੇਰ ਤਾ ਸੰਗਠਨ ਚ ਬਹੁਤ ਸ਼ਕਤੀ ਆ।” ਤੇ ਫੇਰ ਉਹ ਸਭ ਇਕ ਗਹਿਰੀ ਸੋਚ ਚ ਡੁੱਬ ਗਏ।
ਲੇਖਿਕਾ ਮਨਪ੍ਰੀਤ ਕੌਰ ਭਾਟੀਆ
ਐਮ .ਏ ,ਬੀ .ਐੱਡ । ਫ਼ਿਰੋਜ਼ਪੁਰ ਸ਼ਹਿਰ ।