“ਕੁਝ ਕੁੜੀਆਂ”

(ਸਮਾਜ ਵੀਕਲੀ)

ਸਾਰੀਆਂ ਕੁੜੀਆਂ ਜਵਾਨੀ ਚੜ੍ਹਨ ਤੇ
ਮਸ਼ੂਕਾਂ ਨਹੀਂ ਬਣਦੀਆਂ,
ਕੁਝ ਕੁੜੀਆਂ ਮਾਪਿਆਂ ਦੀ ਇੱਜ਼ਤ
ਤੇ ਵੀਰਾਂ ਦੀ ਅਣਖ ਨੂੰ
ਜਾਨ ਤੋਂ ਵੱਧ ਕੇ ਸਾਂਭਦੀਆਂ ਨੇ,
ਕੁਝ ਕੁੜੀਆਂ ਮਾਂ ਦੇ ਦੁਨੀਆਂ ਤੋਂ
ਰੁਖ਼ਸਤ ਹੋਣ ਮਗਰੋਂ
ਨਿੱਕੀ ਉਮਰੇ ਹੀ ਸੁਆਣੀਆਂ ਬਣ
ਘਰ ਬੰਨ੍ਹ ਕੇ ਰੱਖਦੀਆਂ ਨੇ,
ਕੁਝ ਕੁੜੀਆਂ ਜਨਮ ਵੇਲੇ ਸਾਹਾਂ ਦੇ ਨਾਲ
ਜੁੰਮੇਵਾਰੀਆਂ ਲੈ ਕੇ ਪੈਦਾ ਹੁੰਦੀਆਂ,
ਇਨ੍ਹਾਂ ਜੁੰਮੇਵਾਰੀਆਂ ਨਾਲ ਚਾਅ ਤਾਂ
ਕੁਦਰਤ ਦੇ ਗਰਭ ਵਿਚ ਹੀ
ਵਿਚਾਰੀਆਂ ਮਾਰ ਲੈਂਦੀਆਂ ਨੇ,

ਅਰਸ਼ਪ੍ਰੀਤ ਕੌਰ ਸਰੋਆ
ਅਸਿਸਟੈਂਟ ਪ੍ਰੋਫੈਸਰ
ਰਿਸਰਚ ਸਕਾਲਰ

 

Previous article*ਵਹਿਮਾਂ ਭਰਮਾਂ ਵਿੱਚੋਂ ਨਿਕਲਣ ਦੀ ਲੋੜ *
Next articleਸੰਗਠਨ