(ਸਮਾਜ ਵੀਕਲੀ)
ਸਾਡੇ ਅਵਾਮ ਦੀ ਕਮਾਲ ਦੀ ਆਦਤ
ਮਜ਼ਬੀ ਝਗੜਿਆਂ ਚ ਕੁੱਦ ਪਾਏ ਸ਼ਹਾਦਤ।
ਸਿਰ ਤੇ ਛੱਤ ਨਾਂ, ਨਾ ਤਨ ਤੇ ਲੀੜੇ
ਝੋਕੇ ਸਭ ਕੁੱਝ ਨਾ ਦੇਖੇ ਲਾਗਤ।
ਸੋਨੇ ਦੇ ਇਹ ਮਹਿਲ ਉਸਾਰੇ
ਧਨੀ ਹੋ ਜਾਂਦੀ ਧਰਮ ਦੀ ਬਾਬਤ।
ਰੱਬ ਦੇ ਨਾ ਤੇ ਖੀਵੀ ਹੋ ਕੇ
ਮਾਰਧਾੜ ਦਾ ਕਰੇ ਸਵਾਗਤ।
ਸਿਰ ਨਾਲ ਇਹ ਨਿੱਤ ਟੋਏ ਪੁੱਟੇ
ਡੰਗਰਾਂ ਨਾਲੋਂ ਵੀ ਗਈ ਲਿਆਕਤ।
ਧਰਮ ਦੀ ਧੂਣੀ ਤੇ ਲਵੇ ਨਜ਼ਾਰੇ
ਨਾ ਅੱਖ ਖੋਹਲਣ ਦੀ ਕਰੇ ਹਿਮਾਕਤ।
ਉੱਜੜੇ ਬਾਗਾਂ ਦੇ ਗਾਹਲੜ ਪਟਵਾਰੀ
ਵਿੱਚ ਕਬਰਾਂ ਦੇ ਦੇਂਦੇ ਦਾਅਵਤ।
ਪਸ਼ੂ ਪੰਛੀ ਬੰਦਿਆਂ ਤੋਂ ਬਿਹਤਰ
ਇਸ ਦੁਨੀਆਂ ਦੀ ਅਜੀਬ ਬਨਾਵਟ।
ਡਾ ਮੇਹਰ ਮਾਣਕ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly