ਸ਼ਾਮਚੁਰਾਸੀ, 22 ਮਈ (ਚੁੰਬਰ) (ਸਮਾਜ ਵੀਕਲੀ) – ਕੋਮਲ ਪ੍ਰੋਡਕਸ਼ਨ ਦੀ ਪ੍ਰੋਡਿਊਸਰ ਕਲਮਜੀਤ ਕੌਰ ਗਰੇਵਾਲ ਵਲੋਂ ਗਾਇਕਾ ਸ਼ਿਫ਼ਾ ਜੀ ਦਾ ‘ਅੱਲਾ’ ਟਰੈਕ ਸ਼ੋਸ਼ਲ ਮੀਡੀਏ ਤੇ ਧੂਮਧਾਮ ਨਾਲ ਰਿਲੀਜ਼ ਕੀਤਾ ਗਿਆ। ਪ੍ਰਸਿੱਧ ਸੰਗੀਤਕਾਰ ਅਤੇ ਪ੍ਰੋਜੈਕਟ ਮੈਨੇਜਰ ਪਤਰਸ ਚੀਮਾਂ ਨੇ ਦੱਸਿਆ ਕਿ ਇਸ ਟਰੈਕ ਦਾ ਮਿਊਜਿਕ ਪ੍ਰਗਟ ਸਿੰਘ ਵਲੋਂ ਦਿੱਤਾ ਗਿਆ ਹੈ। ਜਦ ਕਿ ਇਸ ਦੇ ਸੋਹਣੇ ਬੋਲਾਂ ਨੂੰ ਯੋਗਰਾਜ ਯੋਗਾ ਨੇ ਕਲਮਬੱਧ ਕੀਤਾ ਹੈ। ਉਕਤ ਟਰੈਕ ਸ਼ੋਸ਼ਲ ਮੀਡੀਏ ਤੇ ਵੱਖ-ਵੱਖ ਚੈਨਲਾਂ ਲਈ ਲਾਂਚ ਕਰ ਦਿੱਤਾ ਗਿਆ ਹੈ। ਇਸ ਸੂਫ਼ੀਆਨਾ ਕਲਾਮ ਵਿਚ ਸਮੇਂ ਦਾ ਦਰਦ ਸ਼ੁਮਾਰ ਹੈ।