(ਸਮਾਜ ਵੀਕਲੀ)
ਲੋਕਾਂ ਦੇ ਵਿੱਚ ਪਾ ਕੇ ਫੁੱਟ,
ਨੇਤਾ ਰਹੇ ਨੇ ਉਨ੍ਹਾਂ ਨੂੰ ਲੁੱਟ।
ਇਕ ਦਿਨ ਉਹਨਾਂ ਨੇ ਪਛਤਾਣਾ,
ਹੁਣ ਜੋ ਰੁੱਖ ਰਹੇ ਨੇ ਪੁੱਟ।
ਉਹ ਬਚ ਗਏ ਧੋਖੇਬਾਜ਼ਾਂ ਤੋਂ,
ਖਾਧੀ ਜਿਨ੍ਹਾਂ ਮਾਂ-ਪਿਉ ਤੋਂ ਕੁੱਟ।
ਉਹ ਇਕ ਦਿਨ ਜਾਨ ਗਵਾ ਬੈਠੂ,
ਜੋ ਦਾਰੂ ਨਾ’ ਹੋਇਆ ਗੁੱਟ।
ਪਹਿਲਾਂ ਉਹਨਾਂ ਮਿਹਨਤ ਕੀਤੀ,
ਤਾਂ ਉਹ ਰਹੇ ਨੇ ਮੌਜਾਂ ਲੁੱਟ।
ਛੇ, ਸੱਤ ਡਾਂਗਾਂ ਖਾ ਕੇ ਚੋਰ,
ਭੱਜਿਆ ਸਭ ਕੁੱਝ ਥੱਲੇ ਸੁੱਟ।
ਮੈਂ ਹੋ ਜਾਣਾ ਸੀ ਬਰਬਾਦ,
ਜੇ ਨਾ ਸਬਰ ਦਾ ਭਰਦਾ ਘੁੱਟ।
ਮਹਿੰਦਰ ਸਿੰਘ ਮਾਨ
ਸਲੋਹ ਰੋਡ
ਸਾਮ੍ਹਣੇ ਅੰਗਦ ਸਿੰਘ ਐਕਸ ਐੱਮ ਐੱਲ ਏ ਰਿਹਾਇਸ਼
ਨਵਾਂ ਸ਼ਹਿਰ-9915803554