ਜਲੰਧਰ, ਸਮਾਜਵੀਕਲੀ – ਬਸਪਾ ਨੇ ਪ੍ਰੈਸ ਨੋਟ ਜਾਰੀ ਕਰਦਿਆ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਦਾ ਅਸਫਲ ਸਾਸ਼ਨ ਕੌਰੋਣਾ ਬਿਮਾਰੀ ਦੇ ਮੱਦੇ ਨਜ਼ਰ ਚਿੱਟਾ ਨੰਗਾ ਹੋ ਗਿਆ ਹੈ। ਪੰਜਾਬ ਦੇ ਲੋਕ ਮੁੱਦਿਆ ਉਪਰ ਸਰਕਾਰ ਦਾ ਧਿਆਨ ਖਿੱਚਣ ਲਈ ਬਸਪਾ ਸਾਰੇ ਪੰਜਾਬ ਵਿੱਚ ਸਬ ਤਹਿਸੀਲ ਪੱਧਰੀ ਮੁੱਖ ਅਹੁਦੇਦਾਰਾਂ ਦੀ ਅਗਵਾਈ ਵਿੱਚ ਪੰਜਾਬ ਰਾਜਪਾਲ ਦੇ ਨਾਮ ਮੈਮੋਰੰਡਮ ਦੇਵੇਗੀ।
ਜਾਣਕਾਰੀ ਦਿੰਦਿਆ ਬਸਪਾ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਲੋੜਬੰਦ ਪਰਿਵਾਰਾਂ ਨੂੰ ਰਾਸ਼ਨ ਨਾਲੋ ਮੁੱਖ ਮੰਤਰੀ ਨੇ ਭਾਸ਼ਣ ਜਿਆਦਾ ਦਿੱਤਾ। ਜੇਕਰ ਪੰਜਾਬ ਦੇ ਲੋਕ ਸੋਚਣ ਲਈ ਸਮਾਂ ਕੱਢਦੇ ਸਨ ਤਾਂ ਕਾਂਗਰਸ ਸਰਕਾਰ ਸੈਤਾਨੀ ਨਾਲ ਕਦੀ ਬੀਬੀ ਹਰਸਿਮਰਤ ਬਾਦਲ ਨਾਲ ਸਿੰਗ ਫਸਾਉਣ ਦਾ ਨਕਲੀ ਡਰਾਮਾ ਕਰਦੇ ਸੀ, ਜੇਕਰ ਇਹ ਮੁੱਦਾ ਠੁੱਸ ਹੁੰਦਾ ਦਿਸਦਾ ਤਾਂ ਕਾਂਗਰਸੀ ਮੰਤਰੀ ਆਪਸ ਵਿਚ ਉਲਝਣ ਦਾ ਡਰਾਮਾ ਕਰਦੇ, ਕਦੀ ਚੀਫ ਸੈਕਟਰੀ ਤੇ ਕਾਂਗਰਸੀਆਂ ਦਾ ਡਰਾਮਾ। ਸ਼੍ਰੀ ਜਸਵੀਰ ਸਿੰਘ ਗੜ੍ਹੀ ਨੇ ਅੱਗੇ ਕਿਹਾ ਕਿ ਸਾਰਾ ਪੰਜਾਬ, ਸਰਕਾਰੀ ਸਿਹਤ ਮੁਲਾਜਮ , ਆਸ਼ਾ ਵਰਕਰ, ਸਫਾਈ ਕਰਮਚਾਰੀ, ਦਲਿਤ ਪਛੜਿਆ ਵਰਗ ਅਤੇ ਘੱਟ ਗਿਣਤੀਆਂ ਭਾਈਚਾਰੇ, ਗਰੀਬ ਤੇ ਮਜਦੂਰ ਕਾਂਗਰਸ ਰਾਜ ਵਿਚ ਬੁਰੀ ਤਰ੍ਹਾਂ ਲਾਰਿਆ ਦੇ ਜਾਲ ਵਿਚ ਫਸੇ ਮਹਿਸੂਸ ਕਰਦੇ ਛਟਪਟਾ ਰਹੇ ਹਨ। ਪੰਜਾਬ ਦੇ ਲੋਕਾਂ ਦੇ ਹਿਤ ਵਿਚ ਬਸਪਾ ਨੇ ਐਕਸਨ ਪ੍ਰੋਗਰਾਮ ਉਲੀਕਿਆ ਹੈ।
ਇਸ ਮੌਕੇ ਸ਼੍ਰੀ ਹਰਬੰਸ ਲਾਲ ਚਣਕੋਆ, ਸ਼੍ਰੀ ਜਸਵੀਰ ਸਿੰਘ ਓਲੀਆਪੁਰ, ਸ਼੍ਰੀ ਰਜਿੰਦਰ ਲੱਕੀ, ਸ਼੍ਰੀ ਹਰਬੰਸ ਕਲੇਰ, ਸ਼੍ਰੀ ਭੁਪਿੰਦਰ ਬੇਗੁਮਪੁਰੀ, ਸ਼੍ਰੀ ਗਿਆਨ ਚੰਦ ਸਰਪੰਚ ਆਦਿ ਵਰਕਰ ਹਾਜ਼ਿਰ ਸਨ।