ਹੁਸ਼ਿਆਰਪੁਰ (ਸਮਾਜਵੀਕਲੀ) – ਕੋਰੋਨਾ ਤੋਂ ਬਚਣ ਲਈ ਅੱਤਿਆਚਾਰ ਵਿਰੋਧੀ ਫਰੰਟ ਦੇ ਚੇਅਰਮੈਨ ਸ਼੍ਰੀ ਭਗਵਾਨ ਸਿੰਘ ਚੌਹਾਨ ਜੀ ਦੀ ਅਗਵਾਈ ਵਿੱਚ ਫਰੰਟ ਦੀ ਟੀਮ ਵਲੋਂ ਵਿਧਾਨ ਸਭਾ ਹਲਕਾ ਸ਼ਾਮ-ਚੁਰਾਸੀ ਦੇ ਕਈ ਪਿੰਡਾਂ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਕਈ ਪਿੰਡਾਂ ਦੇ ਬੱਚਿਆਂ, ਬਜੁਰਗਾਂ ਅਤੇ ਬੀਬੀਆਂ ਨੂੰ ਮੁਫਤ ਫੇਸਮਾਸਕ ਵੰਡਣ ਦੇ ਸਿਲਸਿਲੇ ਨੂੰ ਜਾਰੀ ਰੱਖਿਆ।
ਸ਼੍ਰੀ ਚੌਹਾਨ ਨੇ ਕਿਹਾ ਕਿ ਉਹ ਲੋਕਾਂ ਦੀਆਂ ਮੁਸ਼ਕਿਲਾਂ ਚੰਗੀ ਤਰ੍ਹਾਂ ਜਾਣਦੇ ਹਨ। ਪਰ ਇਨ੍ਹਾਂ ਮੁਸੀਬਤਾਂ ਦਾ ਹੱਲ ਕਿਉਂ ਨਹੀਂ ਨਿਕਲਦਾ ਉਸਦਾ ਕਾਰਣ ਹੈ ਕਿ ਸਰਕਾਰਾਂ ਚ ਬੈਠੇ ਸਰਕਾਰੀ ਬਾਬੂ ਅਤੇ ਰਾਜਨੀਤਕ ਨੁਮਾਇੰਦੇ ਆਜ਼ਾਦੀ ਦੇ ਪਿਛਲੇ 73 ਸਾਲਾਂ ਤੋਂ ਸਿਰਫ ਆਪਣੀਆਂ ਹੀ ਬੈਕਾਂ ਭਰਨ ਚ ਲੱਗੇ ਹੋਏ ਹਨ ।
ਸ਼੍ਰੀ ਚੌਹਾਨ ਨੇ ਅੱਗੇ ਕਿਹਾ ਕਿ ਲੋਕਾਂ ਨੂੰ ਆਪਣੇ ਹੱਕਾਂ ਦੇ ਪ੍ਰਤੀ ਜਾਗਰੂਕ ਹੋਣਾ ਬਹੁਤ ਜਰੂਰੀ ਹੈ। ਉਹਨਾਂ ਇਹ ਵੀ ਕਿਹਾ ਕਿ ਕੋਰੋਨਾ ਇੱਕ ਬਹੁਤ ਵੱਡੀ ਮਹਾਂਮਾਰੀ ਹੈ ਇਸਤੋਂ ਬਚਣਾ ਹੈ ਅਤੇ ਇਸ ਮਹਾਂਮਾਰੀ ਨੂੰ ਫੈਲਣ ਤੋਂ ਵੀ ਰੋਕਣਾ ਹੈ ।