ਲਖਨਊ (ਸਮਾਜਵੀਕਲੀ) : ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ 1992 ਵਿਚ ਬਾਬਰੀ ਮਸਜਿਦ ਢਾਹੁਣ ਮਾਮਲੇ ਦੀ ਸੁਣਵਾਈ ਵੀਡੀਓ ਕਾਨਫਰੰਸਿੰਗ ਰਾਹੀਂ ਕਰਨ ਦਾ ਫ਼ੈਸਲਾ ਕੀਤਾ ਹੈ। ਸੁਪਰੀਮ ਕੋਰਟ ਨੇ 8 ਮਈ ਨੂੰ ਵਿਸ਼ੇਸ਼ ਅਦਾਲਤ ਨੂੰ 31 ਅਗਸਤ ਤਕ ਕੇਸ ਨਿਬੇੜਨ ਦੀ ਹਦਾਇਤ ਕੀਤੀ ਹੈ।
ਪਹਿਲਾਂ ਇਹ ਕੇਸ ਅਪਰੈਲ 20 ਤਕ ਮੁਕੰਮਲ ਕਰਨਾ ਸੀ ਪਰ ਕਰੋਨਾ ਮਹਾਮਾਰੀ ਕਾਰਨ ਕੀਤੇ ਲੌਕਡਾਊਨ ਅਦਾਲਤਾਂ ਬੰਦ ਹੋਣ ਕਾਰਨ ਇਹ ਸੁਣਵਾਈ ਅੱਗੇ ਪੈ ਗਈ ਸੀ। ਸੁਣਵਾਈ ਪਛੜਨ ਕਰ ਕੇ ਅਦਾਲਤ ਨੇ ਵੀਡੀਓ ਕਾਨਫਰੰਸਿੰਗ ਸੁਣਵਾਈ ਦਾ ਫ਼ੈਸਲਾ ਕੀਤਾ ਹੈ। ਇਸ ਕੇਸ ਵਿਚ ਭਾਜਪਾ ਆਗੂ ਐੱਲ ਕੇ ਅਡਵਾਨੀ, ਐੱਮਐੱਮ ਜੋਸ਼ੀ, ਉਮਾ ਭਾਰਤੀ ਸਣੇ ਹੋਰ ਸ਼ਾਮਲ ਹਨ।