ਦੋਰਾਹਾ (ਸਮਾਜਵੀਕਲੀ) :ਇਥੋਂ ਨੇੜਲੇ ਪਿੰਡ ਬੁਆਣੀ ਵਿਚ ਮਾਮੂਲੀ ਤਕਰਾਰ ਕਾਰਨ ਨੌਜਵਾਨ ਨੇ ਆਪਣੀ ਮਾਂ ਨੂੰ ਜਾਨੋਂ ਮਾਰ ਦਿੱਤਾ। ਥਾਣਾ ਦੋਰਾਹਾ ਦੇ ਐੱਸ.ਐੱਚ.ਓ. ਦਵਿੰਦਰਪਾਲ ਸਿੰਘ ਨੇ ਦੱਸਿਆ ਕਿ ਪਿੰਡ ਬੁਆਣੀ ਦੀ ਪ੍ਰਕਾਸ਼ ਕੌਰ (70) ਪਤਨੀ ਰਾਮ ਸਿੰਘ ਦੀ ਉਸ ਦੇ ਪੁੱਤਰ ਗੁਰਦੀਪ ਸਿੰਘ ਨੇ ਹੱਤਿਆ ਕਰ ਦਿੱਤੀ।
ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਕਰੀਬ 8 ਵਜੇ ਗੁਰਦੀਪ ਸਿੰਘ ਘਰ ਦੇ ਵਿਹੜੇ ਵਿਚ ਨਹਾ ਰਿਹਾ ਸੀ ਤਾਂ ਉਸ ਦਾ ਆਪਣੀ ਮਾਂ ਨਾਲ ਤਕਰਾਰ ਹੋ ਗਿਆ। ਉਸ ਨੇ ਨੇੜੇ ਪਿਆ ਲੱਕੜ ਦਾ ਬਾਲਾ ਆਪਣੀ ਮਾਂ ਵੱਲ ਉੱਗਰ ਕੇ ਉਸ ਨੂੰ ਡਰਾਉਣਾ ਚਾਹਿਆ ਪਰ ਬਾਲਾ ਪ੍ਰਕਾਸ਼ ਕੌਰ ਦੇ ਸਿਰ ਵਿਚ ਜਾ ਵੱਜਿਆ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।