ਦੋ ਐੈੱਸਪੀ ਤੇ ਇੱਕ ਡੀਐੱਸਪੀ ਕਰਨਗੇ ਜਾਂਚ ;
‘ਆਪ’ ਆਗੂ ਨੇ ਮੁਲਜ਼ਮ ਦੀਆਂ ਕਾਂਗਰਸ ਆਗੂਆਂ ਨਾਲ ਤਸਵੀਰਾਂ ਜਾਰੀ ਕੀਤੀਆਂ
ਪਟਿਆਲਾ (ਸਮਾਜਵੀਕਲੀ) :ਥਾਣਾ ਸ਼ੰਭੂ ਦੇ ਖੇਤਰ ਵਿੱਚੋਂ ਨਾਜਾਇਜ਼ ਸ਼ਰਾਬ ਫੈਕਟਰੀ ਫੜੇ ਜਾਣ ਦੇ ਮਾਮਲੇ ਸਬੰਧੀ ਪਟਿਆਲਾ ਦੇ ਐੱਸ.ਐੱਸ.ਪੀ. ਮਨਦੀਪ ਸਿੰਘ ਸਿੱਧੂ ਨੇ ਅੱਜ ਤਿੰਨ ਮੈਂਬਰੀ ਪੜਤਾਲ ਕਮੇਟੀ ਕਾਇਮ ਕੀਤੀ ਹੈ। ਇਸ ਕਮੇਟੀ ਵਿਚ ਪਟਿਆਲਾ ਦੇ ਐੱਸ.ਪੀ. (ਸਿਟੀ) ਵਰੁਣ ਸ਼ਰਮਾ, ਐੱਸਪੀ (ਡੀ) ਹਰਮੀਤ ਸਿੰਘ ਹੁੰਦਲ ਅਤੇ ਘਨੌਰ ਦੇ ਡੀਐੱਸਪੀ ਮਨਪ੍ਰੀਤ ਸਿੰਘ ਸ਼ਾਮਲ ਹਨ। ਸ੍ਰੀ ਸਿੱਧੂ ਨੇ ਦੱਸਿਆ ਕਿ ਥਾਣਾ ਸ਼ੰਭੂ ਵਿਚ ਦਰਜ ਕੀਤੇ ਗਏ ਕੇਸ ਦੀ ਜਾਂਚ ਇਸ ਕਮੇਟੀ ਦੀ ਨਿਗਰਾਨੀ ਹੇਠ ਹੋਵੇਗੀ।
ਦੱਸਣਯੋਗ ਹੈ ਕਿ ਇਸ ਨਾਜਾਇਜ਼ ਸ਼ਰਾਬ ਫੈਕਟਰੀ ਸਬੰਧੀ ਥਾਣਾ ਸ਼ੰਭੂ ਵਿਚ ਅਮਰੀਕ ਸਿੰਘ ਪੁੱਤਰ ਮੇਵਾ ਸਿੰਘ ਤੇ ਬਚੀ ਵਾਸੀਆਨ ਖਾਨਪੁਰ ਖੁਰਦ, ਕੁਮਾਰ ਵਾਸੀ ਰਾਜਪੁਰਾ, ਹਰਪ੍ਰੀਤ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਥੂਹਾ, ਅਮਿਤ ਕੁਮਾਰ ਪੁੱਤਰ ਧਰਮਪਾਲ ਸਿੰਘ ਵਾਸੀ ਯੂ.ਪੀ. ਸਮੇਤ ਕੁਝ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਥਾਣਾ ਸ਼ੰਭੂ ਦੇ ਐੱਸਐੱਚਓ ਪ੍ਰੇਮ ਸਿੰਘ ਨੂੰ ਲਾਈਨਹਾਜ਼ਰ ਵੀ ਕੀਤਾ ਜਾ ਚੁੱਕਿਆ ਹੈ ।