ਐਂਕਰ ਬਲਦੇਵ ਰਾਹੀ

ਵਲੋਂ – ਕੁਲਦੀਪ ਚੁੰਬਰ

ਸਟੇਜਾਂ ਦਾ ਸ਼ਿੰਗਾਰ ਐਂਕਰ ਰਾਹੀ ਹੈ

ਬੋਲਾਂ ਵਿਚ ਦਮਦਾਰ , ਐਂਕਰ ਰਾਹੀ ਹੈ

ਲੱਛੇਦਾਰ ਹੈ ਭਾਸ਼ਾ ਓਸਦੇ ਕੋਲੋਂ ਬੜੀ

ਬਹੁਪੱਖੀ ਕਲਾਕਾਰ , ਐਂਕਰ ਰਾਹੀ ਹੈ

ਦਿਲ ਵਾਲਾ ਦਿਲਦਾਰ , ਐਂਕਰ ਰਾਹੀ ਹੈ

ਕਲਾਕਾਰਾਂ ਦਾ ਯਾਰ , ਕਰ ਰਾਹੀ ਹੈ

ਆਪਣੀ ਕਲਾ ਦੇ ਜ਼ਰੀਏ,ਗਾਹ ਲਈ ਕੁੱਲ ਦੁਨੀਆਂ

ਮਾਂ ਬੋਲੀ ਦਾ ਪਿਆਰ , ਐਂਕਰ ਰਾਹੀ ਹੈ

ਗੁਰਬਾਣੀ ਦੀ ਦਾਤ ਮਿਲੀ ਹੈ ਘਰ ਵਿੱਚੋ

ਸ਼ਬਦਾਂ ਦਾ ਸ਼ਾਹਕਾਰ , ਐਂਕਰ ਹੀ ਹੈ

ਧਰਮ ਦੀ ਝੋਲੀ ਪਾਈ ਪੁਸਤਕ ਲਿਖ ਆਪਣੀ

ਲਿਖੇ ਗੀਤ ਜੋ ਬੇਸ਼ਮਾਰ, ਐਂਕਰ ਰਾਹੀ ਹੈ

ਅਸ਼ ਅਸ਼ ਕਰਨ ਸਰੋਤੇ ਸੁਣਕੇ ਬੋਲ ਓਹਦੇ

ਸ਼ਾਇਰੀ ਦਾ ਭੰਡਾਰ , ਐਂਕਰ ਰਾਹੀ ਹੈ

ਲੇਖਕ ਬੁੱਧੀਜੀਵੀ ਗੁਣ ਨੇ ਕੋਲ ਬੜੇ

ਛੱਪਦਾ ਵਿਚ ਅਖਵਾਰ , ਐਂਕਰ ਰਾਹੀ ਹੈ

ਅਨੇਕਾਂ ਗੀਤ ਰਿਕਾਰਡ ਕਰਾਏ ਗਾਇਕਾਂ ਨੇ

ਉੱਚ ਨਾਮੀ ਗੀਤਕਾਰ , ਐਂਕਰ ਰਾਹੀ ਹੈ

ਮਾਣ ਅਤੇ ਸਨਮਾਨ ਗਿਣੇ ਨਹੀਂ ਜਾ ਸਕਦੇ

ਨਹੀਂ ਯਾਰੋ ਦੋ ਚਾਰ , ਐਂਕਰ ਰਾਹੀ ਹੈ

ਜਜ਼ਬਾਤੀ ਬੜਾ ਬੰਦਾ ਉਂਝ ਦਿਲੋਂ ਮਾੜਾ ਨਹੀਂ

ਸਭ ਕੁਝ ਦਿੰਦਾ ਵਾਰ ਐਂਕਰ ਰਾਹੀ ਹੈ

ਮਾਣਕ, ਹੰਸ, ਕੇ ਦੀਪ, ਯਮਲਾ, ਰਮਲਾ ਕੀ

ਕੀਤੀ ਸਟੇਜ ਹਜ਼ਾਰ , ਐਂਕਰ ਰਾਹੀ ਹੈ

ਲਧਿਆਣੇ ਜਾ ਰਾਹੀ ਲੁਧਿਆਣਵੀ ਬਣਿਆ ਸੀ

ਅੱਜਕਲ੍ਹ ਭੋਗਪੁਰ ਠਾਹਰ , ਐਂਕਰ ਰਾਹੀ ਹੈ

ਪ੍ਰਮੋਸ਼ਨ ਕਰਦਾ ਖੋਹਲ ਕੇ ਦਿਲ ਸਭ ਗਾਇਕਾਂ ਦੀ

ਨਹੀਂ ਮੰਨਦਾ ਕਦੇ ਵੀ ਹਾਰ , ਐਂਕਰ ਰਾਹੀ ਹੈ

ਕਈ ਸੱਭਿਆਚਾਰਕ ਮੇਲਿਆਂ ਦਾ ਓਹ ਬਾਨੀ ਹੈ

ਕਰੇ ਆਪਣਾ ਆਪ ਨਾ ਜਾਹਰ , ਐਂਕਰ ਰਾਹੀ ਹੈ

ਕਈ ਉਸਤੋਂ ਹੋ ਪ੍ਰਭਾਵਿਤ ਛਾਏ ਸਟੇਜਾਂ ਤੇ

ਮਨੋਨੀਤ ਹੀ ਉਸਨੂੰ ਧਾਰ , ਐਂਕਰ ਰਾਹੀ ਹੈ

ਲਿਖੇ ‘ਚੰਬਰ’ ਸਿਫ਼ਤ ਸਟੇਜ ਦੇ ਧਨੀ ਬੁਲਾਰੇ ਦੀ

ਜਿਹਦੇ ਬੋਲਾਂ ਵਿਚ ਸਤਿਕਾਰ , ਐਂਕਰ ਰਾਹੀ ਹੈ

ਜਿਹੜਾ ਹੈ ਯਾਰਾਂ ਦਾ ਯਾਰ

ਜਿਹਦੇ ਦਿਲ ਦੇ ਵਿਚ ਨਹੀਂ ਖਾਰ ,

ਓਹ ਐਂਕਰ ਰਾਹੀ ਹੈ…..

ਓਹ ਐਂਕਰ ਰਾਹੀ ਹੈ…….

Previous articleਸ਼ਾਮਚੁਰਾਸੀ ਦੇ ਸਨ ਵੈਲੀ ਇੰਟਰਨੈਸ਼ਨਲ ਸਕੂਲ ਨੇ ਕੀਤੀ 3 ਮਹੀਨੇ ਦੀ ਫੀਸ ਮੁਆਫ਼
Next articleਨੂੰਹਾਂ