ਸਿੱਖੀ ਦਾ ਬੂਟਾ

(ਸਮਾਜ ਵੀਕਲੀ)

ਗੁਰੂ ਕਲਗੀਆਂ ਵਾਲੇ ਨੇ,
ਸਿੱਖੀ ਦਾ ਬੂਟਾ ਲਾਇਆ।
ਪੁੱਤਰਾਂ ਨੂੰ ਵਾਰ ਕੇ ਉਸ ਨੇ,
ਵਿੱਚ ਖੂਨ ਜੜ੍ਹਾਂ ਦੇ ਪਾਇਆ।
ਲੱਖਾਂ ਹਨੇਰੀਆਂ ਝੁੱਲੀਆਂ ਸੀ,
ਇਹ ਬੂਟਾ ਨਹੀਂ ਕੁਮਲਾਇਆ।
ਉਹ ਗੜ੍ਹੀ ਚਮਕੌਰ ਦੀ ਸੀ,
ਜਿੱਥੇ ਲਾਲਾ ਜੌਹਰ ਵਿਖਾਇਆ।
ਕੱਲਾ ਕੱਲਾ ਸਿੰਘ ਗੁਰੂ ਜੀ ਨੇ,
ਲੱਖਾਂ ਵੈਰੀਆਂ ਨਾਲ ਲੜਾਇਆ।
ਉੱਧਰ ਕੰਧਾਂ ਸਰਹੰਦ ਦੀਆਂ,
ਸੀ ਬੱਚਿਆਂ ਨੂੰ ਚਿਣਵਾਇਆ।
ਸਾਰਾ ਸਰਬੰਸ ਵਾਰ ਕੇ ਤੇ,
ਡੇਰਾ ਜੰਗਲਾਂ ਵਿੱਚ ਬਣਾਇਆ।
ਕੋਲੋਂ ਲੰਘਦੀ ਹਵਾ ਪੁੱਛਦੀ,
ਤੂੰ ਪ੍ਰੀਵਾਰ ਕਿਥੇ ਛੱਡ ਆਇਆ।
ਯਾਰੜੇ ਦਾ ਸਾਨੂੰ ਸੱਥਰ ਚੰਗਾ,
ਭੱਠ ਖੇੜਿਆਂ ਆਖ ਸੁਣਾਇਆ।
ਪੱਤੋ, ਗੁਰੂ ਬਾਜਾਂ ਵਾਲੇ ਨੇ।
ਸਿੱਖੀ ਦਾ ਮਹਿਲ ਬਣਾਇਆ।

ਹਰਪ੍ਰੀਤ ਪੱਤੋ

ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417

 

Previous articleਮੁੱਖ ਮੰਤਰੀ ਪੰਜਾਬ ਹਿਤੈਸ਼ੀਆਂ ਦਾ ਸਾਥ ਦੇਣ: ਗਿਆਨੀ ਕੇਵਲ ਸਿੰਘ
Next articleਧੰਨ ਸੀ ਗੁਰੂ ਗੋਬਿੰਦ ਸਿੰਘ ਜੀ