ਮਹਿਤਪੁਰ (ਸਮਾਜ ਵੀਕਲੀ) – ਪਿੰਡ ਪੰਡੋਰੀ ਖਾਸ ਦੇ ਵਸਨੀਕ ਸ. ਗੁਰਿੰਦਰ ਸਿੰਘ ਸੰਧੂ ਉਘੇ ਸਮਾਜ ਸੇਵਕ ਤੇ ਸੰਧੂ ਹਾਈਵੇਜ ਕੰਪਨੀ ਦੇ ਮਾਲਕ ਨੂੰ ਉਸ ਸਮੇ ਗਹਿਰਾ ਸਦਮਾ ਲੱਗਾ ਜਦੋ ਉਹਨਾ ਦੇ ਭਰਾ ਸੁਰਿੰਦਰ ਸਿੰਘ ਸੰਧੂ ਦੀ ਇਗਲੈਡ ਵਿਚ ਮੌਤ ਹੋ ਗਈ, ਉਹਨਾ ਨਾਲ ਇਸ ਦੁੱਖ ਦੀ ਘੜੀ ਵਿਚ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਹਲਕਾ ਵਿਧਾਇਕ ਸ਼ਾਹਕੋਟ, ਸ, ਅਮਰਜੀਤ ਸਿੰਘ ਸੋਹਲ ਚੈਅਰਮੇਨ ਮਾਰਕੀਟ ਕਮੇਟੀ ਮਹਿਤਪੁਰ, ਹਰਦੇਵ ਸਿੰਘ ਅੋਜਲਾ ਸੀਨੀਅਰ ਕਾਗਰਸੀ ਆਗੂ, ਕੇਵਲ ਸਿੰਘ ਤੱਖਰ ਸਾਬਕਾ ਪ੍ਧਾਨ, ਗੁਰਮੁੱਖ ਸਿੰਘ ਸੰਧੂ ਸਰਪੰਚ, ਰਾਜਾ ਸਰਪੰਚ ਬਲੰਦਾ, ਸਰਬਜੀਤ ਸਿੰਘ ਸਰਪੰਚ ਨਵਾ ਪਿੰਡ ਜੱਟਾ ਆਦਿ ਇਲਾਕੇ ਸਰਪੰਚਾਂ ਤੇ ਪੰਚਾਂ ਨੇ ਸੰਧੂ ਪਰਵਾਰ ਨਾਲ ਦੁੱਖ ਸਾਝਾ ਕੀਤਾ ਤੇ ਉਹਨਾ ਕਿਹਾ ਸੁਰਿੰਦਰ ਸਿੰਘ ਸੰਧੂ ਦੀ ਹੋਈ ਬੇਵਕਤੀ ਮੋਤ ਨਾਲ ਇਲਾਕੇ ਨੂੰ ਘਾਟਾ ਪਿਆ ਹੈ, ਉਹ ਸਮਾਜ ਦੀ ਸੇਵਾ ਵਿਚ ਹਮੇਸਾ ਯੋਗਦਾਨ ਪਾਉਦੇ ਰਹਿੰਦੇ ਸਨ
-ਹਰਜਿੰਦਰ ਛਾਬੜਾ – ਪਤਰਕਾਰ 9592282333