ਪੰਜਾਬੀ ਰਸਾਲੇ ਸ਼ਮ੍ਹਾਦਾਨ ਦਾ ਪੰਜਵਾਂ ਅੰਕ ਆਨ-ਲਾਈਨ ਰਲੀਜ਼ ਹੋਵੇਗਾ – ਸੰਪਾਦਕ ਜਸਵੀਰ ਸਿੰਘ

ਸੰਪਾਦਕ ਜਸਵੀਰ ਸਿੰਘ
ਨਕੋਦਰ (ਸਮਾਜ ਵੀਕਲੀ-ਹਰਜਿੰਦਰ ਛਾਬੜਾ) – ਮੌਜੂਦਾ ਹਾਲਤ ਨੂੰ ਵੇਖਦਿਆਂ ਅਤੇ ਕਰੋਨਾ ਵਾਇਰਸ ਕਾਰਨ ਬੰਦ ਕਾਰਨ ਪੰਜਾਬੀ ਦੇ ਤਿਮਾਹੀ ਰਸਾਲੇ  ਸ਼ਮ੍ਹਾਦਾਨ ਦਾ ਪੰਜਵਾਂ ਅੰਕ ਆਨ-ਲਾਈਨ ਰਲੀਜ਼ ਕੀਤਾ ਜਾਵੇਗਾ। ਸ਼ਮ੍ਹਾਦਾਨ ਦੇ ਮੁੱਖ ਸੰਪਾਦਕ ਜਸਵੀਰ ਸਿੰਘ ਨੇ ਦੱਸਿਆ ਕਿ ‘ਸ਼ਮ੍ਹਾਦਾਨ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਨੂੰ ਸਮਰਪਿਤ ਰਸਾਲਾ ਹੈ’। ਜਿਸ ਵਿਚ ਹਰ ਉਮਰ ਵਰਗ ਲਈ ਸਾਹਿਤ ਛਪਦਾ ਹੈ ਤੇ ਇਸ ਵਾਰ ਹੋਰਨਾਂ ਰਸਾਲਿਆਂ ਵਾਂਗ ‘ਸ਼ਮ੍ਹਾਦਾਨ’ ਦਾ ਪੰਜਵਾਂ ਅੰਕ ਆਨ-ਲਾਈਨ ਕੀਤਾ ਜਾ ਰਿਹਾ ਹੈ। ਇਸ ਤੋਂ ਅਗਲੇ ਅੰਕ ਪਹਿਲਾਂ ਦੀ ਤਰ੍ਹਾਂ ਪ੍ਰਿੰਟ ਕਰਵਾਏ ਜਾਣਗੇ।
               ਸ਼ਮ੍ਹਾਦਾਨ ਦੇ 6ਵੇਂ ਅੰਕ ਲਈ ਮੌਲਿਕ ਤੇ ਅਣਛਪੀਆਂ ਰਚਨਾਵਾਂ ਭੇਜਣ ਲਈ [email protected] ‘ਤੇ ਈਮੇਲ ਕਰ ਸਕਦੇ ਹੋ ਅਤੇ ਸ਼ਮ੍ਹਾਦਾਨ ਲਵਾਉਣ ਲਈ +91-73550-54463 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Previous articleਲੌਕ ਡਾਊਨ’ ਖ਼ਤਮ ਹੋਣ ਤੋਂ ਬਾਅਦ ਇਸ ਫਿਲਮ ‘ਚ ਨਜ਼ਰ ਆਉਣਗੇ ਅਦਾਕਾਰ ਧਰਮਿੰਦਰ
Next articleਕਿਹੋ ਜਿਹੀ ਸੋਚ ਦੇ ਮਾਲਕ ਬਣੀਏ ?