ਬਰਨਾਲਾ ’ਚ ਫਸੇ 59 ਕਸ਼ਮੀਰੀਆਂ ਦੀ ਘਰਾਂ ਨੂੰ ਵਾਪਸੀ

ਬਰਨਾਲਾ (ਸਮਾਜਵੀਕਲੀ) – ਬਰਨਾਲਾ ‘ਚ ਫਸੇ 59 ਕਸ਼ਮੀਰੀ ਵਿਅਕਤੀਆਂ ਦੀ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਯਤਨਾਂ ਸਦਕਾ ਅੱਜ ਘਰ ਵਾਪਸੀ ਹੋ ਗਈ ਹੈ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਕਸ਼ਮੀਰੀ ਪਰਿਵਾਰਾਂ ਦੀਆਂ ਦੋ ਬੱਸਾਂ ਨੂੰ ਰਵਾਨਾ ਕੀਤਾ ਗਿਆ ਹੈ। ਇਹ ਪਰਿਵਾਰ ਪੱਤੀ ਰੋਡ, ਧਨੌਲਾ ਰੋਡ ਤੇ ਪੁਰਾਣੇ ਬਾਜ਼ਾਰ ਵਿਖੇ ਰਹਿ ਰਹੇ ਸਨ। ਇਸ ਮੌਕੇ ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਜੰਮੂ ਕਸ਼ਮੀਰ ਦੇ 59 ਵਿਅਕਤੀ ਕਰਫਿਊ ਕਾਰਨ ਬਰਨਾਲਾ ਵਿਖੇ ਫਸੇ ਹੋਏ ਹਨ, ਜੋ ਆਪਣੇ ਵਪਾਰ ਖਾਤਰ ਅਤੇ ਕੁਝ ਰਿਸ਼ਤੇਦਾਰਾਂ ਨੂੰ ਮਿਲਣ ਇੱਥੇ ਆਏ ਸਨ।

Previous articleਸੀਆਰਪੀਐਫ ਦਾ ਹੈੱਡਕੁਆਰਟਰ ਸੀਲ
Next articleCentre charging migrants: Swamy’s 2 contrasting tweets in 5 minutes