ਸੁਪਰੀਮ ਕੋਰਟ ਵੱਲੋਂ ਕੋਵਿਡ-19 ਦੇ ਇਲਾਜ ’ਚ ਦਖਲ ਤੋਂ ਇਨਕਾਰ

ਨਵੀਂ ਦਿੱਲੀ  (ਸਮਾਜਵੀਕਲੀ) – ਸੁਪਰੀਮ ਕੋਰਟ ਨੇ ਕੋਵਿਡ 19 ਕਾਰਨ ਗੰਭੀਰ ਬਿਮਾਰ ਮਰੀਜ਼ਾਂ, ਜਿਨ੍ਹਾਂ ਨੂੰ ਮਲੇਰੀਏ ਤੋਂ ਬਚਾਅ ਲਈ ਦਵਾਈ ਹਾਈਡਰੋਨਿਕਸਕਲੋਰੀਨ ਤੇ ਐਂਟੀਬਾਇਓਟਿਕ ਮਿਲਾ ਕੇ ਦਿੱਤੀ ਜਾ ਰਹੀ ਹੈ, ਦੇ ਇਲਾਜ ਵਿੱਚ ਕਿਸੇ ਤਰ੍ਹਾਂ ਦੇ ਦਿਸ਼ਾ ਨਿਰਦੇਸ਼ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਉਹ ਇਸ ਵਿਸ਼ੇ ਦੀ ਮਾਹਰ ਨਹੀਂ ਹੈ।

ਵੀਡੀਓ ਕਾਨਫਰੰਸਿੰਗ ਰਾਹੀਂ ਸੁਣਵਾਈ ਕਰਦਿਆਂ ਜਸਟਿਸ ਐੱਨਵੀ ਰਮਨ, ਜਸਟਿਸ ਸੰਜੈ ਕਿਸ਼ਨ ਕੌਲ ਤੇ ਜਸਟਿਸ ਬੀਆਰ ਗਵਈ ਨੇ ਕਿਹਾ ਕਿ ਕੋਵਿਡ 19 ਦੀ ਹਾਲੇ ਕੋਈ ਦਵਾਈ ਨਹੀਂ ਆਈ ਤੇ ਡਾਕਟਰ ਵੱਖ ਵੱਖ ਤਰੀਕੇ ਅਪਣਾ ਰਹੇ ਹਨ। ਇਲਾਜ ਦੇ ਬਾਰੇ ਫ਼ੈਸਲਾ ਕਰਨਾ ਡਾਕਟਰਾਂ ਦਾ ਕੰਮ ਹੈ।

Previous articleਕਾਂਗਰਸੀ ਸਰਪੰਚ ਦੇ ਪਤੀ ਵੱਲੋਂ ਬੱਸ ਚਾਲਕ ਦਾ ਕਤਲ
Next articleਪੰਜਾਬ ਸਰਕਾਰ ਦੀ ਘੋਰ ਅਣਗਹਿਲੀ: ਹਰਸਿਮਰਤ ਬਾਦਲ