ਕੋਵਿਡ 19: ਸਤੰਬਰ ਤੱਕ ਮਿਲਣ ਲੱਗੇਗਾ ਭਾਰਤ ਵਿਚ ਬਣਿਆ ਟੀਕਾ, ਸਿਰਫ 1000 ਰੁਪਏ ਹੋਵੇਗੀ ਕੀਮਤ!

ਨਵੀਂ ਦਿੱਲੀ, (ਸਮਾਜਵੀਕਲੀ-ਹਰਜਿੰਦਰ ਛਾਬੜਾ) – ਭਾਰਤ ਵਿਚ ਕੋਰੋਨਾ ਦਾ ਟੀਕਾ ਤਿਆਰ ਕਰਨ ਵਿਚ ਲੱਗੇ ਪੁਣੇ ਦੇ ਸੀਰਮ ਇੰਸਟੀਚਿਊਟ ਦੇ ਸੀਈਓ ਅਡਰ ਪੁਨਾਵਾਲਾ ਨੇ ਕਿਹਾ ਹੈ ਕਿ ਜੇਕਰ ਟਰਾਇਲ ਸਫਲ ਰਿਹਾ ਤਾਂ ਇਹ ਟੀਕਾ ਇਸੇ ਸਾਲ ਸਤੰਬਰ ਜਾਂ ਅਕਤੂਬਰ ਵਿਚ ਆ ਸਕਦਾ ਹੈ ਅਤੇ ਸਿਰਫ 1000 ਰੁਪਏ ਵਿਚ ਮਿਲ ਸਕਦਾ ਹੈ।

ਇਕ ਇੰਟਰਵਿਊ ਦੌਰਾਨ ਉਹਨਾਂ ਨੇ ਜਾਣਕਾਰੀ ਦਿੱਤੀ ਕਿ ਉਹ ਜੋਖਿਮ ਲੈਂਦੇ ਹੋਏ ਕੋਰੋਨਾ ਦੇ ਟੀਕੇ ਦੇ ਐਡਵਾਂਸ ਪਰੀਖਣ ਤੋਂ ਪਹਿਲਾਂ ਹੀ ਇਸ ਦੇ ਉਤਪਾਦਨ ਦੀ ਕੋਸ਼ਿਸ਼ ਕਰਨਗੇ ਅਤੇ ਜੇਕਰ ਇਹ ਤਿਆਰ ਹੋ ਗਿਆ ਤਾਂ ਇਸ ਦੀ ਕੀਮਤ ਪ੍ਰਤੀ ਟੀਕਾ 1000 ਰੁਪਏ ਹੋਵੇਗੀ।
ਉਹਨਾਂ ਕਿਹਾ ਕਿ ਅਗਲੇ ਮਹੀਨੇ ਦੇ ਅਖੀਰ ਵਿਚ ਇਸ ਦਾ ਉਤਪਾਦਨ ਸ਼ੁਰੂ ਹੋ ਸਕਦਾ ਹੈ ਅਤੇ ਪਰੀਖਣ ਸਫਲ ਰਿਹਾ ਤਾਂ ਸਤੰਬਰ-ਅਕਤੂਬਰ ਵਿਚ ਇਸ ਨੂੰ ਬਜ਼ਾਰ ਵਿਚ ਲਿਆਂਦਾ ਜਾਵੇਗਾ। ਉਹਨਾਂ ਨੇ ਕਿਹਾ ਕਿ ਬ੍ਰਿਟੇਨ ਵਿਚ ਹਾਲੇ ਟੀਕੇ ਦੇ ਕਲੀਨੀਕਲ ਟ੍ਰਾਇਲ ਦਾ ਐਲਾਨ ਕੀਤਾ ਗਿਆ ਹੈ ਪਰ ਅਸੀਂ ਉਤਪਾਦਨ ਦੀ ਪਹਿਲ ਕਰ ਦਿੱਤੀ ਹੈ।
ਉਹਨਾਂ ਕਿਹਾ ਕਿ ਉਹਨਾਂ ਨੇ ਉਤਪਦਾਨ ਪਹਿਲਾਂ ਹੀ ਸ਼ੁਰੂ ਕਰਨ ਦਾ ਫੈਸਲਾ ਇਸ ਲਈ ਲਿਆ ਤਾਂ ਜੋ ਟ੍ਰਾਇਲ ਸਫਲ ਹੋਣ ਤੋਂ ਬਾਅਦ ਤੁਰੰਤ ਇਸ ਨੂੰ ਉਪਲਬਧ ਕਰਵਾਇਆ ਜਾ ਸਕੇ। ਉਹਨਾਂ ਦੱਸਿਆ ਕਿ ਮਈ ਵਿਚ ਇਸ ਦਾ ਹਿਊਮਨ ਟ੍ਰਾਇਲ ਵੀ ਲਿਆ ਜਾਵੇਗਾ। ਉਹਨਾਂ ਦੱਸਿਆ ਕਿ ਟੀਕਾ ਬਣਾਉਣ ਲਈ ਉਹਨਾਂ ਨੇ ਪੁਣੇ ਦੀ ਅਪਣੀ ਫੈਕਟਰੀ ਵਿਚ 500-00 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ।
ਇਸ ਤੋਂ ਇਲਾਵਾ ਅਗਲੇ 2-3 ਸਾਲ ਵਿਚ ਪੂਰੀ ਤਰ੍ਹਾਂ ਕੋਵਿਡ-19 ਦਾ ਹੀ ਟੀਕਾ ਬਣਾਉਣ ਲਈ ਇਕ ਨਵੀਂ ਫੈਕਟਰੀ ਸਥਾਪਿਤ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਟੀਕੇ ਦਾ ਉਤਪਾਦਨ ਅਗਲੇ ਤਿੰਨ ਹਫਤਿਆਂ ਵਿਚ ਸ਼ੁਰੂ ਹੋ ਜਾਵੇਗਾ। ਹਰ ਮਹੀਨੇ 40 ਤੋਂ 50 ਡੋਜ਼ ਤਿਆਰ ਕੀਤਾ ਜਾਣਗੇ। ਇਸ ਤੋਂ ਬਾਅਦ ਉਤਪਾਦਨ ਵਧਾ ਕੇ ਹਰ ਮਹੀਨੇ 1 ਕਰੋੜ ਤੱਕ ਕਰ ਦੇਣਗੇ। ਸਤੰਬਰ-ਅਕਤੂਬਰ ਤੱਕ ਉਤਪਾਦਨ ਵਧਾ ਕੇ  4 ਕਰੋੜ ਤੱਕ ਪਹੁੰਚ ਸਕਦਾ ਹੈ।
ਬਾਅਦ ਵਿਚ ਇਸ ਨੂੰ ਦੂਜੇ ਦੇਸ਼ਾਂ ਵਿਚ ਵੀ ਸਪਲਾਈ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਸੀਰਮ ਦੁਨੀਆ ਦੀ ਸਭ ਕੋਂ ਵੱਡੀ ਟੀਕਾ ਬਣਾਉਣ ਵਾਲੀ ਕੰਪਨੀ ਹੈ ਜੋ ਹਰ ਸਾਲ 1.5 ਅਰਬ ਡੋਜ਼ ਤਿਆਰ ਕਰਦੀ ਹੈ ਅਤੇ ਦੁਨੀਆ ਦੇ 65 ਫੀਸਦੀ ਬੱਚਿਆਂ ਨੂੰ ਇਸ ਕੰਪਨੀ ਦੇ ਟੀਕੇ ਲਗਾਏ ਗਏ ਹਨ। ਸੀਰਮ ਤੋਂ ਇਲਾਵਾ ਬ੍ਰਿਟੇਨ ਦੀ ਆਕਸਫੋਰਡ ਯੂਨੀਵਰਸਿਟੀ ਅਤੇ ਅਮਰੀਕਾ ਦੀ ਬਾਇਓਟੈੱਕ ਕੰਪਨੀ ਵੀ ਕੋਰੋਨਾ ਦਾ ਟੀਕਾ ਬਣਾਉਣ ਵਿਚ ਲੱਗੀ ਹੋਈ ਹੈ।

Previous articleਅਮਰੀਕਾ ਨੇ 71,000 ਅਮਰੀਕੀਆਂ ਨੂੰ ਪਹੁੰਚਾਇਆ ਦੇਸ਼, ਭਾਰਤ-ਪਾਕਿ ਨਾਗਰਿਕਾਂ ਨੇ ਵੀ ਕੀਤੀ ਮੰਗ
Next articleਲਾਕਡਾਉਨ ਦੌਰਾਨ ਵਿਦਿਆਰਥੀਆਂ ਦੀਆਂ ਮੁਸ਼ਕਿਲਾਂ