(ਸਮਾਜ ਵੀਕਲੀ)
ਖੇਤੀ ਕਾਮਾ ਤੇ ਕਿਰਸਾਨ ਨੇ ਕਰਦੇ,
ਆਵਾਰਾ ਪਸ਼ੂ ਨੁਕਸਾਨ ਨੇ ਕਰਦੇ।
ਸਰਕਾਰਾਂ ਨੇ ਗਊ ਸੈੱਸ ਲਗਾਤਾ,
ਪਤਾ ਨੀ ਉਹ ਕਿਹੜੇ ਖਾਤੇ ਪਾਤਾ,
ਝੁੰਡਾਂ ਦੇ ਝੁੰਡ ਫਿਰਨ ਅਵਾਰਾ,
ਪੈਣ ਖੇਤੀ ਨੂੰ ਕੁਦਰਤੀ ਮਾਰਾਂ।
ਕਿਤੇ ਮੀਂਹ ਹਨੇਰੀ ਗੜੇ ਮਾਰਗੇ,
ਪੱਕੀ ਫ਼ਸਲ ਦੇ ਸਿੱਟੇ ਝਾੜਗੇ।
ਕਿੱਥੋਂ ਕਿੱਥੋਂ ਕੋਈ ਕੀ ਬਚਾਵੇ,
ਜੋ ਬਚ ਗਈ ਉਹ ਮੰਡੀ ਆਵੇ।
ਕੁਝ ਖਰਚੇ ਤੇ ਆੜਤ ਪੈ ਗਈ,
ਪਿੱਛੇ ਬਚੀ ਉਹ ਥੋੜ੍ਹੀ ਰਹਿਗੀ।
ਬਾਕੀ ਬੈਂਕ ਦੀ ਕਿਸ਼ਤ ਮੋੜਤੀ,
ਲਾਲੇ, ਵਿਆਜ਼ ਵਿੱਚ ਰਕਮ ਜੋੜਤੀ।
ਹਿਸਾਬ ਕਰਨ ਤੇ ਕਰਜ਼ਾ ਰਹਿ ਗਿਆ,
ਕਾਮਾ ਖੁਦਕੁਸ਼ੀਆ ਦੇ ਰਸਤੇ ਪੈ ਗਿਆ।
ਹੁੰਦੀ ਖੇਤੀ ਕਰਮਾਂ ਸੇਤੀ ਕਹਿਣ ਸਿਆਣੇ,
ਜਿਸ ਘਰ ਦਾਣੇ ,ਪੱਤੋ, ਉਹ ਮੌਜਾਂ ਮਾਣੇ।
ਹਰਪ੍ਰੀਤ ਪੱਤੋ
ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly