ਇਸਲਾਮਾਬਾਦ (ਸਮਾਜਵੀਕਲੀ) : ਗੁਜਰਾਤ ਦੇ ਨੇਡ਼ੇ ਸੋਮਵਾਰ ਨੂੰ ਪਾਕਿਸਤਾਨੀ ਆਰਮੀ ਦਾ ਇਕ ਟ੍ਰੇਨਰ ਹਵਾਈ ਜਹਾਜ਼ ਹਾਦਸਸਾਗ੍ਰਸਤ ਹੋ ਗਿਆ। ਇਸ ਵਿਚ ਸਵਾਰ 2 ਪਾਇਲਟਾਂ ਦੀ ਮੌਕੇ ਉਤੇ ਹੀ ਮੌਤ ਹੋ ਗਈ। ਸਥਾਨਕ ਮੀਡੀਆ ਮੁਤਾਬਕ, ਹਾਦਸਾਗ੍ਰਸਚ ਮੁਸ਼ਾਕ ਟ੍ਰੇਨਰ ਜਹਾਜ਼ ਰੋਜ਼ ਵਾਂਗ ਹੀ ਅੱਜ ਵੀ ਇਥੋਂ ਉਡਾਣ ਭਰ ਰਿਹਾ ਸੀ।
ਡਾਨ ਵਿਚ ਛੱਪੀ ਖਬਰ ਮੁਤਾਬਕ, ਇੰਟਰ ਸਰਵਿਸੇਜ਼ ਪਬਲੀਕ ਰਿਲੇਸ਼ਨਜ਼ ਨੇ ਦੱਸਿਆ ਕਿ ਇਸ ਜਹਾਜ਼ ਵਿਚ ਇਨਸਟ੍ਰਕਟਰ ਪਾਇਲਟ ਮੇਜ਼ਰ ਓਮਰ, ਵਿਦਿਆਰਥੀ ਪਾਇਲਟ ਲੈਟੀਨੈਂਟ ਫੈਜ਼ਾਨ ਸਨ। ਜਿਨ੍ਹਾਂ ਦੀ ਇਸ ਹਾਦਸੇ ਕਾਰਨ ਮੌਤ ਹੋ ਗਈ।
ਮੇਜ਼ਰ ਓਮਰ ਗੁਜਰਾਤ ਵਿਚ ਰਹਿਣ ਵਾਲੇ ਸਨ, ਓਥੇ ਹੀ ਫੈਜਾਨ ਕਾਲਾਰ ਕਹਿਰ, ਚੱਕਵਾਲ ਦਾ ਰਹਿਣ ਵਾਲਾ ਸੀ। 23 ਮਾਰਚ ਨੂੰ ਪਾਕਿਸਤਾਨ ਡੇਅ ਪਰੇਡ ਦੇ ਲਈ ਰਿਹਾਰਸਲ ਦੌਰਾਨ ਇਕ ਪਾਕਿਸਤਾਨੀ ਏਅਰਫੋਰਸ ਦਾ ਐੱਫ-16 ਏਅਰਕ੍ਰਾਫਟ ਇਸਲਾਮਾਬਾਦ ਵਿਚ ਸ਼ਾਕਰਪਰਿਆਂ ਦੇ ਨੇਡ਼ੇ ਹਾਦਸਾਗ੍ਰਸਤ ਹੋ ਗਿਆ ਸੀ।