(ਸਮਾਜ ਵੀਕਲੀ) –
ਹਰ ਦਿਲ ‘ਚ ਮੁਹੱਬਤ ਛਾ ਜਾਵੇ
ਕੋਈ ਐਸਾ ਵਾਇਰਸ ਆ ਜਾਵੇ
ਨਫ਼ਰਤ ਦਾ ਕਿਧਰੇ ਨਾਮ ਨਾ ਹੋਵੇ
ਪਿਆਰ ਕਦੇ ਬਦਨਾਮ ਨਾ ਹੋਵੇ
ਹਰ ਦਿਲ ‘ਚ ਮੁਹੱਬਤ ਛਾ ਜਾਵੇ
ਕੋਈ ਐਸਾ ਵਾਇਰਸ ਆ ਜਾਵੇ
ਕੀ ਜਿਉਣਾ ਅਤੇ ਕੀ ਮਰਨਾ ਹੈ
ਇਸ ਮੌਤ ਤੋਂ ਵੀ ਕੀ ਡਰਨਾ ਹੈ
ਸੰਗ ਆਪਣਿਆ ਰਹਿਣਾ ਸਿਖਾ ਜਾਵੇ
ਕੋਈ ਐਸਾ ਵਾਇਰਸ ਆ ਜਾਵੇ
ਨਫ਼ਰਤ ਕਿਸੇ ਨਾਲ ਵੈਰ ਨਾ ਹੋਵੇ
ਸਭ ਆਪਣੇ ਕੋਈ ਵੀ ਗੈਰ ਨਾ ਹੋਵੇ
ਬੱਸ ਖੁਸ਼ੀਆਂ ਵੰਡਣਾ ਪੜ੍ਹਾ ਜਾਵੇ
ਕੋਈ ਐਸਾ ਵਾਇਰਸ ਆ ਜਾਵੇ।
ਜਾਤਿ-ਧਰਮ ਦਾ ਭੇਦ ਨਾ ਹੋਵੇ
ਸੱਚ ਬੋਲਣ ਦੀ ਵੀ ਝੇਪ ਨਾ ਹੋਵੇ
ਡਰ, ਭੁੱਖ -ਗਰੀਬੀ ਮਿਟਾ ਜਾਵੇ
ਕੋਈ ਐਸਾ ਵਾਇਰਸ ਆ ਜਾਵੇ