ਮਹਿਤਪੁਰ (ਸਮਾਜ ਵੀਕਲੀ) (ਸੁਖਵਿੰਦਰ ਸਿੰਘ ਖਿੰੰਡਾ): ਪੰਜਾਬ ਊਰਜਾ ਵਿਕਾਸ ਏਜੰਸੀ ਅਤੇ ਸਿੱਖਿਆ ਵਿਭਾਗ ਦੁਆਰਾ ਪ੍ਰਾਯੋਜਕ ਊਰਜਾ ਬਚਾਓ ਦੀ ਪ੍ਰੇਰਨਾ ਦਿੰਦੇ ਹੋਏ ਅਤੇ ਆਉਣ ਵਾਲੇ ਸਮੇਂ ਵਿਚ ਊਰਜਾ ਦੀ ਸਮਝਦਾਰੀ ਨਾਲ ਇਸਤੇਮਾਲ ਕਰਨ ਦੇ ਮੰਤਵ ਲਈ ਊਰਜਾ ਕਲੱਬ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੀਆਂ ਵਿਦਿਆਰਥਣਾਂ ਦੀਆਂ ਵੱਖ ਵੱਖ ਪ੍ਰਤੀਯੋਗਿਤਾਵਾਂ ਹੋਈਆਂ ਇਨ੍ਹਾਂ ਵਿੱਚੋਂ ਪਹਿਲੇ ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲੀਆਂ ਵਿਦਿਆਰਥਣਾਂ ਨੂੰ ਇਨਾਮ ਅਤੇ ਸਰਟੀਫਿਕੇਟ ਤਕਸੀਮ ਕੀਤੇ ਗਏ ਇਹ ਸਾਰੀਆਂ ਪ੍ਰਤੀਯੋਗਿਤਾਵਾਂ ਸ੍ਰੀ ਹਰਜੀਤ ਸਿੰਘ ਪ੍ਰਿੰਸੀਪਲ ਜੀ ਦੀ ਰਹਿਨੁਮਾਈ ਵਿਚ ਹੋਈਆਂ ਉਨ੍ਹਾਂ ਸਮੂਹ ਸਟਾਫ ਦੀ ਮੌਜੂਦਗੀ ਵਿਚ ਜਿੱਥੇ ਬੱਚਿਆਂ ਨੂੰ ਇਨਾਮ ਦਿੱਤੇ ਉੱਥੇ ਵਿਦਿਆਰਥਣਾਂ ਨੂੰ ਊਰਜਾ ਦੀ ਬਚਤ ਲਈ ਪ੍ਰੇਰਿਤ ਵੀ ਕੀਤਾ ਇਹ ਸਾਰੀਆਂ ਪ੍ਰਤੀਯੋਗਿਤਾਵਾਂ ਸ੍ਰੀ ਨਰੇਸ਼ ਕੁਮਾਰ ਸ਼ਰਮਾ (ਲੈਕਚਰਾਰ ਬਾਇਓ) ਸਰਦਾਰ ਹਰਸਿਮਰਤ ਸਿੰਘ (ਲੈਕਚਰਾਰ ਫਿਜ਼ਿਕਸ) ਸ਼੍ਰੀਮਤੀ ਨੀਤੂ ਬਾਲਾ( ਸਾਇੰਸ ਮਿਸਟ੍ਰੈਸ) ਸ਼੍ਰੀਮਤੀ ਸ਼ੀਤੂ ਪਰਾਸ਼ਰ (ਸਾਇੰਸ ਮਿਸਟ੍ਰੈਸ) ਅਤੇ ਮਿਸ ਨਿਕਿਤਾ (ਸਾਇੰਸ ਮਿਸਟ੍ਰੈਸ) ਦੀ ਦੇਖ ਰੇਖ ਵਿੱਚ ਹੋਈਆਂ
ਸਲੋਗਨ ਲੇਖਨ ਪ੍ਰਤੀਯੋਗਿਤਾ ਵਿਚ ਸੁਮਨਪ੍ਰੀਤ ਦਸਵੀਂ ਅਤੇ ਅਮਨਦੀਪ ਕੌਰ ਪਲੱਸ ਟੂ ਪਹਿਲੇ ਸਥਾਨ ਤੇ ਮੁਸਕਾਨਪ੍ਰੀਤ ਕੌਰ ਪਲੱਸ ਅਤੇ ਸਹਿਜਪ੍ਰੀਤ ਕੌਰ ਨੋਵੀਂ ਦੂਜੇ ਸਥਾਨ ਤੇ ਅਤੇ ਜਸਪ੍ਰੀਤ ਕੌਰ ਪਲੱੱਸ ਤੀਜੇ ਸਥਾਨ ਤੇ ਰਹੀ ਪੋਸਟਰ ਮੇਕਿੰਗ ਪ੍ਰਤੀਯੋਗਿਤਾ ਵਿਚ ਸੁਮਨਪ੍ਰੀਤ ਪਲੱਸ ਟੂ ਮੈਡੀਕਲ ਅਤੇ ਪਵਨਪ੍ਰੀਤ ਦਸਵੀਂ ਪਹਿਲੇ ਸਥਾਨ ਤੇ ਬਬੀਤਾ ਪਲੱਸ ਟੂ ਅਤੇ ਬਲਜੀਤ ਕੌਰ ਪਲੱੱਸਟੂ ਦੂਜੇ ਸਥਾਨ ਤੇ ਅਤੇ ਗੁਰਮਿੰਦਰ ਕੌਰ ਪਲੱਸ ਟੂ ਤੇ ਮੁਸਕਾਨਪ੍ਰੀਤ ਕੌਰ ਪਲੱਸ ਟੂ ਤੀਜੇ ਸਥਾਨ ਤੇ ਰਹੀਆਂ ਯੂਨੀਅਰ ਪੋਸਟਰ ਮੇਕਿੰਗ ਪ੍ਰਤੀਯੋਗਿਤਾ ਵਿਚ ਹਰਲੀਨ ਕੌਰ ਸੱਤਵੀਂ ਕਲਾਸ ਪਹਿਲੇ ਸਥਾਨ ਤੇ ਅਤੇ ਸ਼ਗਨਪ੍ਰੀਤ ਸੱਤਵੀਂ ਦੂਜੇ ਸਥਾਨ ਤੇ ਰਹੀਆਂ ਸੀਨੀਅਰ ਲੇਖ ਲੇਖਨ ਪ੍ਰਤੀਯੋਗਿਤਾ ਵਿਚ ਸਿਮਰਨਜੀਤ ਪਲੱਸ ਟੂ ਪਹਿਲੇ ਸਥਾਨ ਤੇ ਸਹਿਜਲ ਪ੍ਰੀਤ ਪਲੱਸ ਟੂ ਦੂਜੇ ਸਥਾਨ ਤੇ ਅਤੇ ਅੰਜਲੀ ਪਲੱਸ ਟੂ ਤੀਜੇ ਸਥਾਨ ਤੇ ਰਹੀਆਂ ਯੂਨੀਅਰ ਲੇਖ ਲੇਖਨ ਪ੍ਰਤੀਯੋਗਿਤਾ ਵਿਚ ਹਰਸੀਰਤ ਅੱਠਵੀਂ ਪਹਿਲੇ ਸਥਾਨ ਤੇ ਨਵਰੋਜ਼ ਦੀਪ ਅੱਠਵੀਂ ਦੂਜੇ ਸਥਾਨ ਤੇ ਅਤੇ ਅੰਜਲੀ ਅਠਵੀਂ ਤੀਜੇ ਸਥਾਨ ਤੇ ਰਹੀਆਂ ਸੱਚਮੁੱਚ ਹੀ ਇਹ ਸਾਰਾ ਪ੍ਰੋਗਰਾਮ ਅਤੇ ਪ੍ਰਤੀਯੋਗਿਤਾਵਾਂ ਸਮੂਹ ਸਟਾਫ ਅਤੇ ਬੱਚਿਆਂ ਲਈ ਯਾਦਗਾਰ ਅਤੇ ਪ੍ਰੇਰਣਾ ਸਰੋਤ ਸਾਬਤ ਹੋਇਆ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly