ਲੰਡਨ- ਭਾਰਤ ਦੇ ਤਿੰਨ ਅਧਿਆਪਕ 10 ਲੱਖ ਡਾਲਰ ਦੇ ਵਰਕੇਅ ਫਾਊਂਡੇਸ਼ਨ ਆਲਮੀ ਅਧਿਆਪਕ ਪੁਰਸਕਾਰ 2020 ਦੀ ਦੌੜ ’ਚ ਸ਼ਾਮਲ ਹਨ। ਉਨ੍ਹਾਂ ਦੇ ਨਾਮ ਮੋਹਰੀ 50 ਅਧਿਆਪਕਾਂ ’ਚ ਸ਼ਾਮਲ ਹਨ। ਰਾਜਸਥਾਨ ਦੇ ਸ਼ਿਕਸ਼ਾ ਨਿਕੇਤਨ ਬੇਅਰਫੁੱਟ ਕਾਲਜ ਦੇ ਸ਼ੁਵਾਜੀਤ ਪੇਅਨੇ, ਸੋਲਾਪੁਰ (ਮਹਾਰਾਸ਼ਟਰ) ਦੇ ਪਰੀਤੇਵਾੜੀ ਦੇ ਜ਼ਿਲ੍ਹਾ ਪ੍ਰੀਸ਼ਦ ਪ੍ਰਾਇਮਰੀ ਸਕੂਲ ਦੇ ਰਣਜੀਤ ਸਿੰਘ ਦਿਸਾਲੇ ਅਤੇ ਦਿੱਲੀ ਦੇ ਐੱਸਆਰਡੀਏਵੀ ਪਬਲਿਕ ਸਕੂਲ ਦੀ ਵਿਨੀਤਾ ਗਰਗ ਦੀ ਚੋਣ 12 ਹਜ਼ਾਰ ਨਾਮਜ਼ਦਗੀਆਂ ’ਚੋਂ ਹੋਈ ਹੈ। ਕੁੱਲ 140 ਮੁਲਕਾਂ ਤੋਂ ਅਧਿਆਪਕਾਂ ਦੀਆਂ ਅਰਜ਼ੀਆਂ ਮਿਲੀਆਂ ਸਨ। ਯੂਨੈਸਕੋ ਦੀ ਸਹਾਇਤਾ ਨਾਲ ਦਿੱਤੇ ਜਾਂਦੇ ਪੁਰਸਕਾਰ ਦੀ ਦੌੜ ’ਚ ਸ਼ਾਮਲ 50 ਅਧਿਆਪਕਾਂ ’ਚੋਂ ਹੁਣ ਇਨਾਮ ਕਮੇਟੀ ਵੱਲੋਂ 10 ਫਾਈਨਲਿਸਟਾਂ ਦੀ ਚੋਣ ਕੀਤੀ ਜਾਵੇਗੀ। ਇਸ ਦਾ ਨਤੀਜਾ ਜੂਨ ’ਚ ਐਲਾਨਿਆ ਜਾਵੇਗਾ। 2020 ਦੇ ਜੇਤੂ ਦਾ ਐਲਾਨ ਲੰਡਨ ਦੇ ਨੈਚੁਰਲ ਹਿਸਟਰੀ ਮਿਊਜ਼ੀਅਮ ’ਚ 12 ਅਕਤੂਬਰ ਨੂੰ ਕੀਤਾ ਜਾਵੇਗਾ।
HOME ਤਿੰਨ ਭਾਰਤੀ ਅਧਿਆਪਕ ਆਲਮੀ ਪੁਰਸਕਾਰ ਦੀ ਦੌੜ ਵਿੱਚ