ਗ਼ਜ਼ਲ

(ਸਮਾਜ ਵੀਕਲੀ)

ਜੋ ਲਿਖਣਾ ਹੈ ਤੂੰ ਲਿਖ ਜੋ ਕਹਿਣੈ , ਤੂੰ ਡਰ ਕੇ ਕਹਿ ਉੱਥੇ
ਧੌਣ ਉਠਾ ਨਾ ਉੱਚੀ ਆਪਣੀ , ਤੂੰ ਨੀਵਾਂ ਹੋ ਕੇ ਰਹਿ ਉੱਥੇ

ਸਾਡੀ ਬਿੱਲੀ ਸਾਨੂੰ ਮਿਆਂਊ, ਏ ਸਾਨੂੰ ਮੁਸ਼ਕਲ ਸਹਿਣਾ
ਜਿੱਥੇ ਸਾਡੀ ਜੁੱਤੀ ਲਾਹੀ , ਤੂੰ ਜਾਹ ਕੇ ਹੀ ਬਹਿ ਉੱਥੇ

ਰਾਜ ਕਵੀ ਹਾਂ ਚੱਕਮ-ਚੁੱਲੇ, ਸਿੱਕਾ ਸਭ ਹੀ ਥਾਂ ਚੱਲੇ
ਔਕਾਤ ਨਹੀਂ ਤੇਰੀ ਮਿੱਤਰ, ਖਹਿਣੈ ਹੈ ਤਾਂ ਖਹਿ ਉੱਥੇ

ਖਸਮਾਂ ਨੂੰ ਖਾਵੇ ਮਾਂ -ਬੋਲੀ, ਪਿੰਗਲ਼ ਤੋਂ ਤੂੰ ਕੀ ਲੈਣੈ
ਸਭ ਸਨਮਾਨ ਅਸਾਡੇ ਕੋਲੇ, ਲਾਈ ਅਸਾਂ ਨੇ ਤਹਿ ਉੱਥੇ

ਮੈਂ ਤਾਂ ਕਰਦਾਂ ਉਸਦੀ ਉਪਮਾਂ, ਉਹ ਜਦ ਜਦ ਮੇਰੀ ਕਰਦੈ
ਮੁਫ਼ਤੀ ਪੀ ਏ ਮਹਿਫ਼ਲ ਅੰਦਰ, ਸਹਿਣੈ ਜੋ ਤਾਂ ਸਹਿ ਉੱਥੇ

ਅਖਵਾਰਾਂ ਵਿਚ ਲੱਗੂ ਸੁਰਖ਼ੀ, ਕੁੱਝ ਸ਼ਰਾਬ ਕਬਾਬ ਲਿਆ
ਤੂਤੀ ਬੋਲੂ ਵਿੱਚ ਸਮਾਗਮ, ਹੋਣੀ ਹੈ ਠਹਿ ਠਹਿ ਉੱਥੇ

ਆ ਕਰਦਿਆਂਗੇ ਬੱਲੇ-ਬੱਲੇ, ਪਰ ਇੱਜੜ ਸਾਡੇ ਵਿਚ ਰਲ਼
“ਬਾਲੀ ” ਸੱਚ ਲਿਖੀ ਕੱਚ ਲਿਖੀਂ, ਚੁੱਪ ਚੁਪੀਤੇ ਢਹਿ ਉੱਥੇ

ਬਾਲੀ ਰੇਤਗੜੵ
+919465129168  

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਧੀਆਂ ਤੇ ਮਾਣ ਕਰੋ
Next articleਅੰਨ੍ਹਾ ਵੰਡੇ ਸੀਰਨੀ—–