ਇਜ਼ਰਾਈਲ ਦੇ ਰਾਸ਼ਟਰਪਤੀ ਵਲੋਂ ਫੌਜ ਦੇ ਸਾਬਕਾ ਮੁਖੀ ਨੂੰ ਸਰਕਾਰ ਬਣਾਉਣ ਦਾ ਸੱਦਾ

ਇਜ਼ਰਾਈਲ ਦੇ ਰਾਸ਼ਟਰਪਤੀ ਰਿਓਵੈਨ ਰਿਵਲਿਨ ਨੇ ਅੱਜ ਫੌਜ ਦੇ ਸਾਬਕਾ ਮੁਖੀ ਬੈਨੀ ਗਾਂਟਜ਼ ਨੂੰ ਅਗਲੀ ਸਰਕਾਰ ਬਣਾਉਣ ਦਾ ਰਸਮੀਂ ਸੱਦਾ ਦਿੱਤਾ ਹੈ। ਇਹ ਸੱਦਾ ਨਵੀਂ ਚੁਣੀ ਗਈ ਪਾਰਲੀਮੈਂਟ ਦੇ 120 ਮੈਂਬਰਾਂ ਵਿਚੋਂ 61 ਵਲੋਂ ਅਗਲੀ ਸਰਕਾਰ ਦੇ ਮੁਖੀ ਵਜੋਂ ਗਾਂਟਜ਼ ਦੇ ਨਾਂ ਦੀ ਸ਼ਿਫਾਰਿਸ਼ ਕੀਤੇ ਜਾਣ ਮਗਰੋਂ ਦਿੱਤਾ ਗਿਆ ਹੈ। ਰਾਸ਼ਟਰਪਤੀ ਦੀ ਪੇਸ਼ਕਸ਼ ਨੂੰ ਮਨਜ਼ੂਰ ਕਰਦਿਆਂ ਗਾਂਟਜ਼ ਨੇ ਅਗਲੇ ਦਿਨਾਂ ਵਿੱਚ ਕੌਮੀ ਏਕਤਾ ਵਾਲੀ ਸਰਕਾਰ ਬਣਾਉਣ ਦਾ ਵਾਅਦਾ ਕੀਤਾ। ਬਲੂਅ ਐਂਡ ਵਾਈਟ ਪਾਰਟੀ ਦੇ ਮੁਖੀ ਗਾਂਟਜ਼ ਨੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ ਉਨ੍ਹਾਂ ਦੀ ਪਾਰਟੀ ਦੀਆਂ ‘ਇਜ਼ਰਾਈਲ ਸਮਾਜ ਨੂੰ ਸਿਹਤਯਾਬ’ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਸਾਥ ਦੇਣ ਦਾ ਸੱਦਾ ਦਿੱਤਾ। ਗਾਂਟਜ਼ ਨੇ ਕਿਹਾ, ‘‘ਮੈਂ ਸਾਰੀਆਂ ਪਾਰਟੀਆਂ ਦੇ ਵੋਟਰਾਂ ਅਤੇ ਇਜ਼ਰਾਈਲ ਦੇ ਸਾਰੇ ਨਾਗਰਿਕਾਂ ਦੀ ਸੇਵਾ ਕਰਾਂਗਾ। ਮੈਂ ਸਮਾਜ ਨੂੰ ਕਰੋਨਾ ਦੀ ਬਿਮਾਰੀ ਤੋਂ ਬਚਾਉਣ ਲਈ ਯਤਨਾਂ ਦੀ ਅਗਵਾਈ ਕਰਨ ਦੇ ਨਾਲ-ਨਾਲ ਵੰਡ ਤੇ ਨਫ਼ਰਤ ਜਿਹੀਆਂ ਬਿਮਾਰੀਆਂ ਤੋਂ ਵੀ ਸਿਹਤਯਾਬ ਕਰਾਂਗਾ।’’

Previous articleਕਰਤਾਰਪੁਰ ਲਾਂਘਾ ਬੰਦ ਕਰਨ ਤੋਂ ਤਖ਼ਤਾਂ ਦੇ ਜਥੇਦਾਰ ਆਹਮੋ-ਸਾਹਮਣੇ
Next articleਸ਼ਾਪਿੰਗ ਮਾਲ, ਸਿਨੇਮਾ ਘਰ, ਜਿਮ, ਸਵਿਮਿੰਗ ਪੂਲ ਤੇ ਕੋਚਿੰਗ ਸੈਂਟਰ ਬੰਦ