– ਰਾਜਿੰਦਰ ਕੌਰ ਚੋਹਕਾ
ਅੱਜ! ਦੁੱਨੀਆਂ ਭਰ ਵਿੱਚ ਸਮਾਜਿਕ, ਆਰਥਿਕ ਤੇ ਰਾਜਨੀਤਕ ਖੇਤਰ ਅੰਦਰ ਅਥਾਹ ਪ੍ਰਾਪਤੀਆਂ ਹੋਣ ਦੇ ਬਾਵਜੂਦ ਵੀ ਇਸ ਮਰਦ ਪ੍ਰਧਾਨ ਸਮਾਜ ਅੰਦਰ, ਅਜੇ ਤਕ ਵੀ ਮਰਦ ਦੀ ਮਾਨਸਿਕਤਾ ਅੰਦਰ ਇਸਤਰੀਆਂ ਪ੍ਰਤੀ ਕੋਈ ਤਬਦੀਲੀ ਨਹੀਂ ਹੋਈ ਹੈ। ਜੰਗਾ ਦੇ ਦੌਰਾਨ, ‘‘ਯੌਨ ਹਿੰਸਾ’’ ਦੀਆਂ ਸ਼ਿਕਾਰ ਹੋਣ ਵਾਲੀਆਂ ਇਸਤਰੀਆਂ ਨੂੰ ਅੱਜ ਵੀ! ਸਮਾਜਿਕ ਤੌਰ ਤੇ ਘਿ੍ਰਣਾ ਨਾਲ ਦੇਖਿਆ ਜਾਂਦਾ ਹੈ। ਵਿਸ਼ਵ ਪੂੰਜੀਵਾਦ ਦੇ ਜਾਰੀ ਇਸ ਆਰਥਿਕ ਸੰਕਟ ਦਾ ਸਿੱਟਾ ਹੀ ਵੱਖ-ਵੱਖ ਦੇਸ਼ਾਂ ਅੰਦਰ ਆਰਥਿਕ ਨਾ-ਬਰਾਬਰੀਆਂ ‘ਚ ਹੋਰ ਵਾਧਾ ਹੋ ਰਿਹਾ ਹੈ। ਆਰਥਿਕ ਸੰਕਟ ਦੇ ਨਾਂਹ ਪੱਖੀ ਪ੍ਰਭਾਵਾਂ ਉਪੱਰ ਕਾਬੂ ਪਾਉਣ ਦੇ ਯਤਨਾਂ ਵਿੱਚ ਸਾਮਰਾਜੀ ਅਮਰੀਕਾ ਆਪਣੀ ਸਰਦਾਰੀ ਨੂੰ ਮਜ਼ਬੂਤ ਕਰਨ ਲਈ ਸੰਸਾਰ ਅੰਦਰ ਜੰਗਾਂ ਨੂੰ ‘ਅੰਜਾਮ’ ਦੇ ਰਿਹਾ ਹੈ।
‘ਸੰਯੁਕਤ ਰਾਸ਼ਟਰ ਪ੍ਰੀਸ਼ਦ’ ਵੱਲੋਂ ਪਾਸ ਕੀਤੇ ਗਏ ਪ੍ਰਸਤਾਵਾਂ ਅੰਦਰ, ਜੰਗਾਂ ਵਿਰੁੱਧ ਕਈ ਵਾਰੀ ਮੈਂਬਰ ਦੇਸ਼ਾਂ ਨੂੰ ਜੰਗ ਰੋਕਣ ਲਈ ਅਪੀਲਾਂ ਕੀਤੀਆਂ ਗਈਆਂ ਹਨ।ਇਨ੍ਹਾਂ ਮਤਿਆਂ ਅੰਦਰ, ਸਾਰੇ ਹੀ ਪੱਖਾਂ ਤੋਂ ਇਹ ਵੀ ਧਿਆਨ ਦਿਵਾਇਆ ਗਿਆ ਹੈ, ‘‘ਕਿ ? ਸੰਯੁਕਤ ਰਾਸ਼ਟਰ ਵਲੋਂ ਚਲਾਈ ‘ਅਮਨ ਤੇ ਸੁਰਖਿਆ’ ਜਿਹੇ ਮਾਮਲਿਆਂ ਵਿਚ ਇਸਤਰੀਆਂ ਦੀ ਸ਼ਮੂਲੀਅਤ ਨੂੰ ਯਕੀਨੀ ਬਨਾਉਣ ਅਤੇ ਇਨ੍ਹਾਂ ਗਤੀਵਿੱਧੀਆਂ ਵਿੱਚ ‘ਲਿੰਗਕ’ ਦੇ ਤੌਰ ਤੇ ਪੂਰਾ ਪੂਰਾ ਧਿਆਨ ਦਿੱਤਾ ਜਾਵੇਗਾ ? ਬਹੁਤ ਵਾਰੀ ਇਹ ਸੁਝਾਓ ਵੀ ਦਿੱਤੇ ਗਏ ਹਨ, ‘‘ਕਿ ਸ਼ਾਂਤੀ ਸੈਨਾਵਾਂ ਵਿੱਚ ਇਸਤਰੀਆਂ ਦੀ ਗਿਣਤੀ ਨੂੰ ਵਧਾਉਣ ਅਤੇ ਸਮੇਂ ਮੁਤਾਬਿਕ ਠੋਸ ਰੂਪ ਰੇਖਾ ਤਿਆਰ ਕੀਤੀ ਜਾਵੇ ? ਤਾਂ ! ਕਿ ਸ਼ਾਂਤੀ ਸੈਨਾਵਾਂ ਨੂੰ ਜੰਗ ਪ੍ਰਭਾਵਿਤ ਖਿੱਤਿਆਂ ਵਿੱਚ ‘‘ਇਸਤਰੀਆਂ ਦੇ ਅਧਿਕਾਰਾਂ ’’ ਲਈ ਕੰਮ ਕਰਨ ਵਾਲੇ ਗੈਰ ਸਰਕਾਰੀ ਸੰਗਠਨ (ਜੱਥੇਬੰਦੀਆਂ) ਨਾਲ ਆਪਸੀ ਸਹਿਮਤੀ ਨਾਲ ਕੰਮ ਕਰਨ ਦੇ ਸਪਸ਼ਟ ਨਿਰਦੇਸ਼ ਜਾਰੀ ਕੀਤੇ ਜਾਣ ਅਤੇ ਇਸ ਲਈ ਇਕ ਸਪਸ਼ਟ ਪ੍ਰੀਕਿ੍ਰਆ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ। ਇਹ ਵੀ ਸੁਝਾਓ ਆਉਂਦੇ ਰਹੇ ਹਨ, ਕਿ ? ਸ਼ਾਂਤੀ ਸੈਨਾਵਾਂ ਵਲੋਂ ਇਸਤਰੀਆਂ ਉਪੱਰ ਕੀਤੇ ਜਾ ਰਹੇ ਅਤਿਆਚਾਰਾਂ ਦੀ ਜ਼ਿੰਮੇਵਾਰੀ ਨੂੰ ਯਕੀਨੀ ਬਣਾਉਣ ਅਤੇ ਦੋਸ਼ੀਆਂ ਨੂੰ ਦੰਡ ਦੇਣ ਦੀ ਪਹਿਲ ਕਦਮੀ ਕੀਤੀ ਜਾਵੇ।’’ ਪਰ! ਇਨ੍ਹਾਂ ਸੁਝਾਵਾਂ ਦੇ ਖਿਲਾਫ ਸਾਡਾ ਮਰਦ ਪ੍ਰਧਾਨ ਸਮਾਜ ਦਾ ਦਿ੍ਰਸ਼ਟੀਕੋਨ ਰਾਹ ਵਿੱਚ ਰੌੜਾ ਅਟਕਾ ਰਿਹਾ ਹੈ।
ਇਸਤਰੀਆਂ, ਜੰਗਾ ਵਿੱਚ ਅਤਿਆਚਾਰਾਂ ਦੀਆਂ ਸ਼ਿਕਾਰ ਹੁੰਦੀਆਂ ਹਨ। ਜੰਗਾਂ ਵਾਲੇ ਪ੍ਰਭਾਵਿਤ ਦੇਸ਼ਾਂ ਵਿੱਚ ਲੱਖਾਂ ਹੀ ਇਸਤਰੀਆਂ ‘ਯੌਨ-ਹਿੰਸਾ ਅਤੇ ਬਲਾਤਕਾਰ’ ਦਾ ਸ਼ਿਕਾਰ ਹੁੰਦੀਆਂ ਹਨ ਅਤੇ ਹੋ ਰਹੀਆਂ ਹਨ? ਸਮੇਂ ਸਿਰ ਡਾਕਟਰੀ ਸਹਾਇਤਾ ਨਾ ਮਿਲਣ ਕਰਕੇ ਇਨ੍ਹਾਂ ਇਸਤਰੀਆਂ ਦੀ ਮੌਤ ਹੋ ਜਾਂਦੀ ਹੈ। ‘‘ਰੈਡ ਕਰਾਸ’’ ਦੀ ਇਕ ਰਿਪਰਟ ਮੁਤਾਬਿਕ, ‘‘ਗਰਭ-ਅਵਸਥਾ ਵਿੱਚ, ਜਾਂ ਬੱਚੇ ਨੂੰ ਜਨਮ ਦਣ ਸਮੇਂ, ਜਾਂ ਸਮੇਂ ਤੋਂ ਪਹਿਲਾਂ ਹੀ ਮੌਤ ਦੇ ਮੂੰਹ ਵਿੱਚ ਜਾਣ ਵਾਲੀਆਂ ਇਸਤਰੀਆਂ ਦੀ ਗਿਣਤੀ ਜ਼ਿਆਦਾ ਉਨ੍ਹਾਂ ਦੇਸ਼ਾਂ ਦੀ ਹੁੰਦੀ ਹੈ, ਜਿਥੇ ਜੰਗਾਂ ਜਾਰੀ ਹਨ, ਜਾਂ ਫਿਰ ਹੁਣੇ ਹੁਣੇ ਹੀ ਜੰਗਾਂ ਖਤਮ ਹੋਈਆਂ ਹਨ। ਇਨ੍ਹਾਂ ਦੇਸ਼ਾਂ ਵਿੰਚ ਅਫ਼ਗਾਨਿਸਤਾਨ, ਕਾਂਗੋ, ਯਮਨ, ਸੋਮਾਲੀਆ, ਇਰਾਕ, ਲੀਬੀਆ, ਮੱਧ ਪੂਰਬ ਦੇਸ਼ ਆਦਿ ਹਨ।’’ ਇਸ ਮਰਦ ਪ੍ਰਧਾਨ ਸਮਾਜ ਅੰਦਰ ਇਸਤਰੀ ਨੂੰ ਸ਼ੁਰੂ ਤੋਂ ਹੀ ਇਕ ‘‘ਨਿਰਜੀਵ ਵਸਤੂ’’ ਦੀ ਤਰ੍ਹਾਂ ਹੀ ਦੇਖਿਆ ਜਾ ਰਿਹਾ ਹੈ। ਉਸ ਨੂੰ ਇਕ ਇਸਤਰੀ ਵਜੋਂ ਨਹੀ ? ਸਗੋਂ ਤੇ ਇਕ ਲਿੰਗਕ ਦੇ ਤੌਰ ਤੇ ਹੀ ਦੇਖਿਆ ਜਾ ਰਿਹਾ ਹੈ ? ਜਾਂ ! ਦਿਲ ਪ੍ਰਚਾਵੇ ਵਜੋਂ ਹੀ ? ’’ ਜੰਗ ਜਿਤਣ ਵਾਲੇ ਆਪਣੇ ਸੈਨਿਕਾਂ ਦੇ ਮਨੋਰੰਜਨ ਤੇ ਦਿਲਪ੍ਰਚਾਵੇ ਲਈ ਸੈਨਿਕਾਂ ਨੂੰ ‘‘ਉਤਸ਼ਾਹਿਤ ਤੇ ਉਕਸਾਹਿਟ’’ ਕਰਨ ਲਈ ਇਸਤਰੀ ਨੂੰ ਇਕ ਉਪ-ਭੋਗੀ ਵਸਤੂ ਵਜੋਂ ਪੇਸ਼ ਕੀਤਾ ਜਾਂਦਾ ਹੈ। ਭਾਵੇਂ ! ਅੱਜ ਅਸੀ 21-ਵੀਂ ਸਦੀ ਵਿੱਚ ਵਿਚਰ ਰਹੇ ਹਾਂ, ਪਰ ! ਇਸ ਮਰਦ ਪ੍ਰਧਾਨ ਸਮਾਜ ਦੀ ਮਾਨਸਿਕਤਾ ‘ਚ ਬਦਲਾਅ ਨਾਂਅ ਦੀ ਕੋਈ ਚੀਜ਼ ਨਹੀਂ ਆਈ ਹੈ। ਜੰਗਾਂ ਦੌਰਾਨ ਯੌਨ-ਹਿੰਸਾ ਦੀਆਂ ਸ਼ਿਕਾਰ ਹੋਣ ਵਾਲੀਆਂ ਇਸਤਰੀਆਂ ਨੂੰ ਅੱਜ ! ਵੀ ਸਮਾਜ ਵਿੱਚ ਵਧੀਕੀਆਂ ਸਹਿਣ ਕਰਨੀਆਂ ਪੈ ਰਹੀਆਂ ਹਨ।
ਇਰਾਕ ਦੀ ‘ਯਜ਼ੀਦੀ ਸਮਾਜ ਸੇਵਿਕਾ’ ‘‘ਨਾਦੀਆ ਮੁਰਾਦ’’ ਬਲਾਤਕਾਰ ਦਾ ਸ਼ਿਕਾਰ ਹੋਈ ਅਤੇ ‘‘ਕਾਗੋ ਦੀ ਡਾਕਟਰ ਡੇਨਿਸ ਮੁਕਬੇਗੇ’’ ਨੂੰ ਨੋਬਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਸ ਸਮੇਂ ਉਨ੍ਹਾਂ ਦਾ ਭਾਸ਼ਣ, ‘‘ਕੌਮਾਂਤਰੀ ਸੰਸਥਾਵਾਂ ਵੱਲੋਂ ਜੰਗਾਂ ਦੌਰਾਨ ਇਸਤਰੀਆਂ ਤੇ ਬੱਚਿਆਂ ਦੀਆਂ ਮੁਸ਼ਕਲਾਂ ਤੇ ਹੀ ਕੇਂਦਰਤ ਸੀ। ਜਿੰਨ੍ਹਾਂ ਦੇਸ਼ਾਂ ਵਿੱਚ ਜੰਗਾਂ ਹੋ ਰਹੀਆਂ ਹਨ, ਉਨ੍ਹਾਂ ਜੰਗਾਂ ਵਿੱਚ ਫਸੀਆਂ ਇਸਤਰੀਆਂ ਅਤੇ ਬੱਚਿਆਂ ਦੀਆਂ ਸਮੱਸਿਆਵਾਂ ਨੂੰ ਦਿਲ ਦਹਿਲਾ ਦੇਣ ਵਾਲੇ ਭਾਸ਼ਣਾਂ ਨਾਲ ਸ਼ੁਰੂ ਕੀਤਾ। ਉਨ੍ਹਾਂ ਦੇ ਦੱਸਿਆ, ‘‘ਕਿ ਆਪਣੀ ਜੋਬਨ ਰੁੱਤ ਵਿੱਚ ਵਿਚਰ ਰਹੀਆਂ ਲੜਕੀਆਂ ਨੂੰ ਇਹੋ ਜਿਹੀ ਤਰਸ ਯੋਗ ਹਾਲਤ ਵਿੱਚ ਵੇਚਿਆ ਗਿਆ, ਖਰੀਦਿਆ ਗਿਆ, ਗੁਲਾਮ ਬਣਾ ਕੇ ਰੱਖਿਆ ਗਿਆ ਤੇ ਰੋਜ਼ਾਨਾ ਉਨ੍ਹਾਂ ਨਾਲ ਰੇਪ ਕੀਤੇ ਗਏ। ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ, ਕਿ ਇਸ ਸਭ ਕੁਝ ਹੋਣ ਦੇ ਬਾਵਜੂਦ ਵੀ -195 ਦੇਸ਼ਾਂ ਦੇ ਨੇਤਾਵਾਂ ਦੀ ਜ਼ਮੀਰ ਨਹੀ ਜਾਗੀ ? ਕਿ ਇਹੋ ਜਿਹੀਆਂ ਨਾ ਬਾਲਗ ਲੜਕੀਆਂ ਨੂੰ ਇਹੋ ਜਿਹੇ ਨਰਕੀ ਜੀਵਨ, ਤੇ ਇਹੋ ਜਿਹੇ ਜੰਜਾਲ ਵਿੱਚ ਕਿਵੇਂ ਛੁਡਾਇਆ ਜਾਵੇ ? ਮੁਰਾਦ ਨੇ ਕਿਹਾ ‘‘ਕਿ ? ਜੇਕਰ ਇਹ ਲੜਕੀਆਂ ਕੋਈ ਵਿਉਪਾਰਕ ਸਮਝੌਤਾ ਹੁੰਦਾ, ਤੇਲ ਵਾਲੀ ਜ਼ਰਖੇਜ਼ ਜ਼ਮੀਨ ਹੁੰਦੀ ? ਜਾਂ ! ਮਾਰੂ ਹਥਿਆਰਾਂ ਨਾਲ ਭਰਿਆ ਕੋਈ ਜਹਾਜ਼ ਹੁੰਦਾ, ਤਾਂ ! ਨਿਸਚਿੰਤ ਰੂਪ ਵਿੱਚ ਇਨ੍ਹਾਂ ਨੂੰ ਮੁਕਤ ਕਰਾਉਣ ਲਈ ਕੋਈ ਸਮਝੌਤਾ ਕਰ ਲਿਆ ਗਿਆ ਹੁੰਦਾ ? ਪਰ ! ਅਫਸੋਸ ਹੈ ਕਿ ਇਹ ਇਸਤਰੀਆਂ ਜਾਂ ਲੜਕੀਆਂ ਸਨ ? ਇਸ ਲਈ ਇਧਰ ਧਿਆਨ ਨਹੀਂ ਦਿੱਤਾ ਗਿਆ ?’’
ਪਰ ! ਇਸਤਰੀਆਂ ਨੂੰ ਜੰਗਾਂ ਦੇ ਪ੍ਰਭਾਵਿਤ ਖਿੱਤੇ ਵਿੱਚ ਉਸ ਦੀ ‘ਸਿਹਤ ਤੇ ਸਰੀਰਕ ਪੀੜਾ’ ਤੋਂ ਕਿਸੇ ਖਾਸ ਪ੍ਰਭਾਵਿਤ ਖਿੱਤੇ, ਜਾਤੀ ਮੈਂਬਰ ਹੋਣ ਕਰਕੇ ‘‘ਦਿਆਲੂ ਤੇ ਹਮਦਰਦੀ’’ ਤੱਕ ਹੀ ਸੀਮਤ ਨਹੀਂ ਕਰ ਦੇਣਾ ਚਾਹੀਦਾ ਹੈ ? ਸਗੋਂ ਤੇ ਉਸ ਦੀਆਂ ਮਜਬੂਰੀਆਂ, ਪ੍ਰਸਥਿਤੀਆਂ ਅਤੇ ਉਸ ਪ੍ਰਤੀ ਹੋ ਰਹੀ ਲਾ-ਪ੍ਰਵਾਹੀ ਅਤੇ ਅਣਗਹਿਲੀ ਪ੍ਰਤੀ ਨੋਟਿਸ ਲੈਣਾ ਚਾਹੀਦਾ ਹੈ। ‘‘ਰੈਡ ਕਰਾਸ’’ (ਅੰਤਰ-ਰਾÎਸ਼ਟਰੀ ਸੰਸਥਾਂ) ਸੰਸਥਾ ਦੀ ਉਪ ਨਿਰਦੇਸ਼ਕ ਸਕਤਰ ‘‘ਮੈਰੀ ਵੇਰੰਟਜ਼’’ ਦੇ ਮੁਤਾਬਿਕ ‘‘ਸੰਸਾਰ ਭਰ ਵਿੱਚ ਇਸਤਰੀਆਂ ਪ੍ਰੀਵਰਤਨ ਵਿੱਚ ਅਹਿਮ ਭੂਮਿਕਾ ਨਿਭਾਉਣ ਦੀਆਂ ਆਗੂ ਹਨ। ਉਹ ਜੰਗ ਵਾਲੇ ਖਿੱਤਿਆਂ ਵਿੱਚ ਸ਼ਾਂਤੀ ਅਤੇ ਸਥਿਰਤਾ ਦੀ ਸਥਾਪਨਾ ਦੀ ਮੁੱਖੀ ਵਜੋਂ ਆਪਣਾ ਅਹਿਮ ਰੋਲ ਨਿਭਾਉਂਦੀ ਹੈ। ਉਹ ਜੰਗ ਦੇ ਸਮੇਂ ਨਾ-ਸਿਰਫ ਆਪਣੇ ਬੱਚਿਆਂ ਤੇ ਪਰਿਵਾਰਾਂ ਨੂੰ ਹੀ, ਬਲ ਕਿ ਬਾਕੀ ਹੋਰ ਜਾਤੀ, ਖਿੱਤਿਆਂ ਦੇ ਲੋਕਾ ਨੂੰ ਵੀ ਇਕ ਲੜੀ ਵਿੱਚ ਪਰੋ ਕੇ ਰੱਖਦੀ ਹੈ ? ਜੰਗ ਦੌਰਾਨ ਇਸਤਰੀਆਂ ਨੂੰ ਆਪਣੀ ‘ਬਹਾਦਰੀ ਅਤੇ ਦਲੇਰਾਨਾਂ ਹਿੰਮਤ’ ਨੂੰ ਉਜਾਗਰ ਕਰਨ ਦਾ ਵੀ ਮੌਕਾ ਮਿਲਦਾ ਹੈ। ਜੰਗ ਦੌਰਾਨ ਪਰਿਵਾਰ ਦੇ ਮੁੱਖੀ ਦੀ ਮੌਤ ਹੋਣ ਦੇ ਬਾਦ ਇਸਤਰੀ ਚਾਰਦੀਵਾਰੀ ਤੋਂ ਬਾਹਰ ਨਿਕਲ ਕੇ,ਆਪਣੇ ਪਰਿਵਾਰ ਦੀ ਪਾਲਣਾ ਕਰਨ ਲਈ ਕੋਈ ਕਮਾਈ ਦਾ ਸਾਧਨ ਲਭਦੀ ਹੈ। ਖੇਤਾਂ, ਸੜਕਾਂ, ਕਾਰਖਾਨਿਆਂ ਵਿੱਚ ਕਠੋਰ ਮਿਹਨਤ ਕਰਕੇ ਆਪਣੀਆਂ ਘਰੇਲੂ ਜ਼ਰੂਰਤਾਂ ਨੂੰ ਵੀ ਪੂਰਾ ਕਰਦੀ ਹੈ ਅਤੇ ਬੱਚਿਆਂ ਨੂੰ ‘ਸਿੱਖਿਆ ਅਤੇ ਸੇਧ’ ਦੇਣ ਦੀ ਜ਼ਿੰਮੇਵਾਰੀ ਵੀ ਬਾ-ਖੂਬੀ ਨਿਭਾਉਂਦੀ ਹੈ।
ਸੈਨਾ ਵਿੱਚ ਕੰਮ ਕਰਨ ਵਾਲੀਆਂ ਇਸਤਰੀਆਂ ਦੀ ਸ਼ਮੂਲੀਅਤ ਦਾ ਇਹ ਵੀ ਇੱਕ ਪ੍ਰਭਾਵ ਪੈਂਦਾ ਹੈ, ‘‘ਕਿ ਉਹ ਸਥਾਨਕ ਲੋਕਾਂ ਵਿੱਚ ਜਲਦੀ ਹੀ ਰੱਚ-ਮਿੱਚ ਜਾਂਦੀਆਂ ਹਨ। ਸਥਾਨਕ ਇਸਤਰੀਆਂ ਨੂੰ ਸਿੱਖਿਅਤ ਬਨਾਉਣ ਤੇ ਸਥਾਨਕ ਇਸਤਰੀਆਂ ਦੇ ਦਿ੍ਰਸ਼ਟੀਕੋਨ ਨੂੰ ਬਦਲਣ ਲਈ ਸੈਨਿਕ ਇਸਤਰੀਆਂ ਦੀ ਭੂਮਿਕਾ ਵੀ ਬਹੁਤ ਹੀ ਸਲਾਹੁਣ ਯੋਗ ਰਹੀ ਹੈ। ਅਜੇ ਤਕ ਵੀ, ਇਸ ਸਭ ਕੁਝ ਦੇ ਬਾਵਜੂਦ ਵੀ ਦੁੱਨੀਆਂ ਦੇ ਪੰਦਰਾਂ (15) ਦੇਸ਼ਾਂ ਤੋਂ ਵੱਧ ਸ਼ਾਂਤੀ ਸੈਨਾ ਵਲੋਂ ਕੀਤੇ ਜਾ ਰਹੇ ਸ਼ਾਂਤੀ ਦੇ ਕੰਮਾਂ ਵਿੱਚ ਇਸਤਰੀਆਂ ਦੀ ਨੁਮਾਇੰਦਗੀ ‘ਚਿੰਤਾਜਨਕ ਅਤੇ ਸੰਤੁਸ਼ਟ’ ਨਹੀ ਹੈ ? ਸ਼ਾਂਤੀ ਸੈਨਿਕਾਂ ਦੇ ਰੂਪ ਵਿੱਚ ‘‘ਇਰਾਕ ਤੇ ਅਫਗਾਨਿਸਤਾਨ’’ ਜਿਹੇ ਦੇਸ਼ਾਂ ਵਿੱਚ ਅਮਰੀਕੀ ਇਸਤਰੀ ਸੈਨਿਕਾਂ ਨੂੰ ਸਥਾਨਕ ਮਰਦ ਸੈਨਿਕਾਂ ਵਰਗੀ ਹੀ ਮਾਨਤਾ ਪ੍ਰਾਪਤ ਹੈ।
ਅਮਰੀਕੀ ਰੱਖਿਆ ਮੰਤਰੀ ਨੇ ਐਲਾਨ ਕੀਤਾ ਸੀ, ‘‘ਕਿ 1-ਜਨਵਰੀ 2016 ਤੋਂ ਅਮਰੀਕੀ ਸੈਨਾ ਵਿੱਚ ਇਸਤਰੀਆਂ ਨੂੰ ਹਰ ਤਰ੍ਹਾਂ ਦੀਆਂ ਜੰਗਾਂ ਦੀਆਂ ਗਤੀਵਿੱਧੀਆਂ ਦਾ ਇਕ ਪ੍ਰਮੁੱਖ ਹਿੱਸਾ ਬਣਾਇਆ ਜਾਵੇਗਾ ?’’ ਪਰ ! ‘‘ਯੂਨੀਵਰਸਿਟੀ ਆਫ ਕੈਨਸਾਸ’’ ਦੀ ਇਕ ਤਾਜਾ ਰਿਪੋਰਟ ਦੱਸਦੀ ਹੈ, ‘‘ਕਿ ਅਮਰੀਕੀ ਸੈਨਿਕ ਤੇ ਉਚ ਦਰਜੇ ਦੇ ਸੈਨਿਕ ਅਧਿਕਾਰੀ ਇਸ ਐਲਾਨ ਉਪਰ ਅਜੇ ਵੀ ਹੈਰਾਨਗੀ ਪ੍ਰਗਟ ਕਰਦੇ ਹੋਏ ਕਹਿੰਦੇ ਹਨ, ‘ਕਿ ? ਅਜੇ ਤਕ ਵੀ ਇਸਤਰੀ ਸੈਨਿਕਾਂ ਦੀ ਘਾਟ ਹੈ ?’’
ਲੱਗ-ਪੱਗ ਦੋ ਦਹਾਕੇ ਤੋਂ ਕੈਨੇਡਾ ਵਿੱਚ ਇਸਤਰੀਆਂ ਸੈਨਾ ਵਿੱਚ ਆਪਣੀ ਭੂਮਿਕਾ ਨਿਭਾਊਦੀਆਂ ਆ ਰਹੀਆਂ ਹਨ। ਉਨ੍ਹਾਂ ਦਾ ਪ੍ਰਦਰਸ਼ਨ ਵੀ ਸ਼ਾਨਦਾਰ ਰਿਹਾ ਹੈ! ਪਹਿਲੇ ਵਿਸ਼ਵ-ਯੁਧ ਵਿੱਚ -6000 ਰੂਸੀ ਇਸਤਰੀਆਂ ਦੀ ‘ਬਟਾਲੀਅਨ ਆਫ ਡੈਥ’ ਦਾ ਇਕ ਹਿੱਸਾ ਸੀ। ਦੂਜੇ ਵਿਸ਼ਵ ਯੁੱਧ ਦੌਰਾਨ 8-ਲੱਖ ਇਸਤਰੀਆਂ ‘‘ਸੋਵੀਅਤ ਸ਼ਸਤਰ ਸੈਨਾ’’ ਦਾ ਹਿੱਸਾ ਰਹੀਆਂ। ਪ੍ਰਤੂੰ ਫਿਰ ਵੀ ਅਜੇ ਤੱਕ ਇਹ ਮਰਦ ਪ੍ਰਧਾਨ ਸੋਚ ਅਜੇ ਵੀ ਬਦਲਣ ਦਾ ਨਾਂ ਨਹੀਂ ਲੈ ਰਹੀ ਹੈ ? ਜਿਸ ਦੇ ਅਨੁਸਾਰ ਅਜੇ ਵੀ ਇਸਤਰੀਆਂ ਵਿੱਚ ਮਾਰਨ, ਹਮਲਾਵਰ, ਹਿੰਸਕ ਹੋਣ ਦੇ ਪ੍ਰਭਾਵ ਨਹੀਂ ਪਾਏ ਜਾਂਦੇ ਹਨ। ‘‘ਨਾਟੋ ਦੇਸ਼ਾਂ’’ ਵਿੱਚ ਅਜੇ ਵੀ ਬਿ੍ਰਟੇਨ, ਤੁਰਕੀ ਤੇ ਸਲੋਵਾਕੀਆ ਜਿਹੇ ਦੇਸ਼ਾਂ ਵਿੱਚ ਵੀ, ਸੈਨਾ ਵਿੱਚ ਇਸਤਰੀਆਂ ਨੂੰ ਸੀਮਤ ਉਤਰਾਧਿਕਾਰੀ ਬਣਾਉਣ ਦੇਣ ਵਿੱਚ ਪੱਖਪਾਤ ਹੋ ਰਿਹਾ ਹੈ ?
ਜਿਥੋਂ ਤਕ ਭਾਰਤ ਦੇਸ਼ ਦਾ ਸਵਾਲ ਹੈ ! ਸਾਡਾ ਵਰਤਮਾਨ ਉਨ੍ਹਾਂ ਵੀਰਾਂਗਣਾ ਦੇ ਗੌਰਵਮਈ ਇਤਿਹਾਸ ਨਾਲ ਭਰਿਆ ਪਿਆ ਹੈ। ਵੀਰਾਂਗਣਾ ਦੀਆਂ ਵੀਰ ਗਥਾਵਾਂ ਪੜ੍ਹ ਕੇ ਸਾਨੂੰ ਫ਼ਖਰ ਹੁੰਦਾ ਹੈ। ਪਰ! ਅਫ਼ਸੋਸ ਹੈ, ਕਿ ? ਸਾਡੇ ਆਧੁਨਿਕ ਸਮਾਜ ਵਿੱਚ ਵੀ ਅਜੇ ਤੱਕ ‘ਦੱਕਿਆਨੂਸੀ ਸੋਚ ਅਤੇ ਪਿਤਰੀ ਵਿਵਸਥਾ’ ਸੋਚ ਸਾਡਾ ਪਿਛਾ ਨਹੀਂ ਛੱਡ ਰਹੀ ਹੈ। ਕੁਝ ਮਹੀਨੇ ਪਹਿਲਾਂ ਸਾਬਕਾ ਸੈਨਾ ਮੁਖੀ ਜਨਰਲ ਰਾਵਤ ਨੇ ਕਿਹਾ ਸੀ ‘‘ਕਿ, ਇਸਤਰੀਆਂ ਨੂੰ ਮੋਹਰਲੀਆਂ ਸਫ਼ਾਂ ਦਾ ਆਗੂ ਨਹੀਂ ਬਣਾਇਆ ਜਾ ਸਕਦਾ? (ਕਾਮਬੈਟ ਰੋਲਸ) ਕਿਉਂ ਕਿ ਉਨ੍ਹਾਂ ਉਪਰ ਬੱਚਿਆਂ ਦੇ ਪਾਲਣ-ਪੋਸਣ ਅਤੇ ਹੋਰ ਪਰਿਵਾਰਕ ਜ਼ਿੰਮੇਵਾਰੀਆਂ ਹੁੰਦੀਆਂ ਹਨ। ਜਨਰਲ ਰਾਵਤ ਨੇ ਕਿਹਾ ਸੀ ਕਿ, ਬਹੁਤ ਸਾਰੇ ਸੈਨਿਕ ਜਵਾਨ ਪੇਂਡੂ ਇਲਾਕਿਆਂ ਤੋਂ ਆਉਂਦੇ ਹਨ ਅਤੇ ਇਕ ਇਸਤਰੀ ਸੈਨਿਕ ਨੂੰ ਵੱਡੇ ਅਧਿਕਾਰੀ ਦੀ ਪਦਵੀ ਤੇ ਬਿਠਾਉਣਾ (ਸਵੀਕਾਰ) ਕਰਨਾ ਮੁਸ਼ਕਿਲ ਹੈ ? ਜੰਗ ਦੇ ਦੌਰਾਨ ‘‘ਇਸਤਰੀ ਦੇ ਮਾਹਵਾਰੀ ਸਮੇ’’ ਤੇ ਵੀ ਵਿਵਾਦ ਖੜਾ ਹੋ ਜਾਂਦਾ ਹੈ।ਭਾਰਤੀ ਸਮਾਜ ਅਜੇ ਤਕ ਸ਼ਹੀਦ ਵੀਰਾਂਗਣਾ ਦੇ ਤਾਬੂਤ ਦੇਖਣ ਲਈ ਤਿਆਰ ਨਹੀਂ ਹਨ ?’’ ਪਤਾ ਨਹੀ ਕਿਉਂ ਸਾਬਕਾ ਜਨਰਲ ਰਾਵਤ ਸਮਾਜ ਅਤੇ ਸੈਨਾ ਵਿੱਚ ਪਿਛਲੀਆਂ ਧਾਰਨਾਵਾਂ ਨੂੰ ਅਜੇ ਤੱਕ ਵੀ ਯੋਗ ਦਸ ਰਹੇ ਹਨ। ਜਾਂ ਇਹ ਉਨ੍ਹਾਂ ਦਾ ਨਿੱਜੀ ਵਿਚਾਰ ਸੀ ? ਸੈਨਾ ਵਿੱਚ ਇਸਤਰੀਆਂ ਦੀ ਭੂਮਿਕਾ ਦੇ ਸਬੰਧ ਵਿੱਚ ਇਹੋ ਜਿਹੀ ਕੋਈ ਰਾਇ ਨਹੀ ਹੈ । ਪ੍ਰਤੂੰ ! ‘‘ਬਿ੍ਰਟਿਸ਼ ਸੈਨਾ ਦੀ ਪ੍ਰਮੁੱਖ ਸੈਨਾ ਅਧਿਕਾਰੀ ਰਹੀ ‘‘ਨਿੱਕੀ ਮੋਫਾਟ’’ ਨੇ ਇਹੋ ਜਿਹੇ ਵਿਚਾਰਾਂ ਨੂੰ ‘‘ਸੈਕਸਿਜ਼ਮ ਡਰੇਸਡ ਅਪਏਜ਼ ਕਨਸਰਨ’’ ਕਿਹਾ ਸੀ? ’’
ਭਾਰਤੀ ਸੈਨਾ, ਨੌ ਸੈਨਾ ਅਤੇ ਹਵਾਈ ਸੈਨਾ ਵਿੱਚ ਇਸਤਰੀਆਂ ਕੇਵਲ ਅਧਿਕਰੀ ਦੇ ਤੌਰ ਤੇ ਹੀ ਕੰਮ ਕਰ ਸਕਦੀਆਂ ਹਨ !ਹਵਾਈ ਸੈਨਾ ਦੀ ਹਰ ਇੱਕ ਸ਼ਾਖਾ ਵਿੱਚ ਇਸਤਰੀ ਅਫ਼ਸਰਾਂ ਦੀ ਨਿਯੁਕਤੀ ਹੁੰਦੀ ਹੈ ਅਤੇ ਫਿਰ ਜੰਗ ਦੌਰਾਨ ਲੜਾਕੂ ਹਵਾਈ ਜਹਾਜ਼ ਵੀ ਉਡਾ ਸਕਦੀ ਹੈ। ਥੱਲ-ਸੈਨਾ ਅਤੇ ਨੌ-ਸੈਨਾ ਵਿੱਚ ਇਸਤਰੀਆਂ ਦੀ ਸੌਰਟ-ਕਮਿਸ਼ਨ ਦੇ ਜ਼ਰੀਏ ਨਿਯੁਕਤੀ ਹੁੰਦੀ ਹੈ। ਜੰਗ ਤੋਂ ਇਲਾਵਾ ਉਹ ਕਈ ਹੋਰ ਭੂਮਿਕਾਵਾਂ ਵਿੱਚ ਵੀ ਕੰਮ ਕਰਦੀ ਹੈ ਅਤੇ ਇਨ੍ਹਾਂ ਦੇ ਸੇਵਾਕਾਲ ਦੇ ਵਿੱਚ ਵਾਧੇ ਦਾ ਪ੍ਰਸਤਾਵ ਸਰਕਾਰ ਦੇ ਵਿਚਾਰ ਅਧੀਨ ਹੁੰਦਾ ਹੈ। ਪਿਛਲੇ ਦਿਨੀ ਇਸਤਰੀ ਵਰਗ ਦੀ ਇਹ ਮੰਗ, ‘‘ਕਿ ਇਸਤਰੀਆਂ ਨੂੰ ਫੌਜਾਂ ਅੰਦਰ ‘ਸਥਾਈ ਕਮਿਸ਼ਨ ਅਤੇ ਤਰੱਕੀਆਂ’’ ਦਿੱਤੀਆਂ ਜਾਣ ਵਾਲੀ ਮੰਗ ਸੁਪਰੀਮ ਕੋਰਟ ਨੇ ਮੰਨ ਲਈ ਹੈ।’’ਮਾਣਯੋਗ ਸੁਪਰੀਮ ਕੋਰਟ’’ ਨੇ ‘‘ਸਰਕਾਰ ਦੇ ਦਕਿਆਨੂਸੀ ਦਲੀਲਾਂ ਨੂੰ ਰੱਦ ਕਰਦੇ ਹੋਏ ਇਸਤਰੀਆਂ ਨੂੰ ਫੌਜ ਅੰਦਰ ਬਰਾਬਰਤਾ ਦੇ ਦਿੱਤੀ ਹੈ।’’ ਇਸਤਰੀਆਂ ਦੀ ਇਹ ਇਕ ਇਤਿਹਾਸਕ ਜਿੱਤ ਹੈ। ਅੱਜ ! ਕਸ਼ਮੀਰ ਵਿੱਚ ਅੱਤਵਾਦ ਦੀਆਂ ਘਟਨਾਵਾਂ ਨੂੰ ਲੈ ਕੇ ਪਾਕਿਸਤਾਨ ਅਤੇ ਭਾਰਤ ਦੇ ਵਿਚਕਾਰ ਤਨਾਓ ਸਿਖਰ ਤੇ ਹੈ। ਜੰਗ ਦੇ ਖਤਰਿਆਂ ਤੋਂ ਹਰ ਇਕ ‘‘ਅਮਨ’’ ਚਾਹੁਣ ਵਾਲਾ ਇਨਸਾਨ ਚਿੰਤਾਜਨਕ ਹੈ। ਕਸ਼ਮੀਰੀ ਇਸਤਰੀਆਂ ਦੇ ਹੱਕਾਂ-ਹਿੱਤਾਂ ਦੀ ਰਾਖੀ, ਉਨ੍ਹਾਂ ਦੀਆ ਸਮੱਸਿਆਵਾਂ, ਉਨ੍ਹਾਂ ਉਪਰ ਰੋਜ਼ ਹੀ ਹੋ ਰਹੇ ਅਤਿਆਚਾਰਾਂ ਦੀ ਵੀ ਚਰਚਾ ਹੋਣੀ ਚਾਹੀਦੀ ਹੈ ? ਕਸ਼ਮੀਰ ਵਿੱਚ ਅਸ਼ਾਂਤੀ, ਖੂਨ ਖਰਾਬੇ ਦਾ ਦੌਰ ਲੰਮੇ ਸਮੇਂ ਤੋਂ ਚੱਲ ਰਿਹਾ ਹੈ। ‘‘ਹਿਊਮਨ ਰਾਈਟਸ ਵਾਚ ਅਤੇ ਅਮੈਨਸਟੀ ਇੰਟਰਨੈਸ਼ਨਲ’’ ਜਿਹੀਆਂ ਜੱਥੇਬੰਦੀਆਂ ਨੇ ‘‘ਸੁਰੱਖਿਆ ਬਲਾ ਅਤੇ ਅੱਤਵਾਦੀਆਂ’’ ਵਲੋਂ ਇਸਤਰੀਆਂ ਉਪੱਰ ਕੀਤੇ ਜਾ ਰਹੇ ਅਤਿਆਚਾਰਾਂ, ਦੀ ਚਰਚਾ ਵੀ ਕੀਤੀ ਹੈ। ਕਸ਼ਮੀਰ ਸਮੱਸਿਆ ਦੇ ਹੱਲ ਲਈ ਹਰ ਯਤਨਾਂ ਵਿੱਚ ਜਿਨ੍ਹਾਂ ਚਿਰ ਇਸਤਰੀਆਂ ਦੀ ਹਿੱਸੇਦਾਰੀ ਨਹੀਂ ਹੋਵੇਗੀ, ਚਾਹੇ ਉਹ ਸੈਨਾ ਦੇ ਯਤਨ ਹੋਣ, ਜਾਂ ਸਮਾਜਿਕ, ਰਾਜਨੀਤਕ ਯਤਨ ਹੋਣ, ਉਦੋਂ ਤੀਕ ਸ਼ਾਇਦ ਹਿੰਸਾ ਦਾ ਚਕਰ ਚਲਦਾ ਰਹੇਗਾ ? ਧਾਰਾ -370 ਦੇ ਖਾਤਮੇ ਬਾਦ ਅਜੇ ਵੀ ਕਸ਼ਮੀਰ ਵਾਦੀ ‘ਚ ‘ਅਮਨ’ ਕਾਇਮ ਨਹੀਂ ਹੋ ਹੋਇਆ। ਲਫ਼ਜੀ ਤਾਂ ਮੰਨਿਆ ਜਾ ਸਕਦਾ ਹੈ?
ਸੰਵਿਧਾਨ ਵਿਚ ਇਸਤਰੀਆਂ ਲਈ ਬਰਾਬਰ ਦੇ ਹੱਕ ਹੋਣ ਦੇ ਬਾਵਜੂਦ ਵੀ ਆਰਥਿਕ, ਸਿਆਸੀ ਅਤੇ ਸਮਾਜਿਕ ਖੇਤਰਾਂ ਵਿੱਚ ਬਰਾਬਰੀ ਦੀ ਜਗ੍ਹਾ ਅਜੇ ਦੂਰ ਦੀ ਗੱਲ ਹੈ। ਕੇਂਦਰੀ ਸੁਰੱਖਿਆ ਬਲਾਂ ਵਿੱਚ ਇਸਤਰੀਆਂ ਦੀ ਭਰਤੀ ਤੋਂ ਬਾਦ, ਕੀਤੇ ਗਏ ਸਰਵੇਖਣ ਵਿਚ ਕਈ ਤੱਥ ਉਭੱਰ ਕੇ ਸਾਹਮਣੇ ਆਏ ਹਨ। ਬੀ.ਐਸ.ਐਫ. ਦੇ ਅਧਿਕਾਰੀ ‘ਕੇ.ਗਣੇਸ਼’ ਵੱਲੋਂ ਕੀਤੇ ਗਏ ਸਰਵੇਖਣ ਮੁਤਬਿਕ ‘‘ਇਸਤਰੀਆਂ ਕੇਂਦਰੀ ਬਲਾਂ ਵਿੱਚ ਦੇਸ ਸੇਵਾ ਦੀ ਭਾਵਨਾ ਨਾਲ ਨਹੀਂ ? ਬਲ ਕਿ ਵਿੱਤੀ ਸੁਰੱਖਿਆ (ਆਪਣੀ ਆਰਥਿਕਤਾ ਨੂੰ ਬਿਹਤਰ ਬਣਾਉਣ) ਲਈ ਹੀ ਭਰਤੀ ਹੁੰਦੀਆਂ ਹਨ। ਇਸ ਕਰਕੇ ਬਹੁਤੀਆਂ ਇਸਤਰੀਆਂ ਸੇਵਾ ਮੁਕਤ ਹੋਣ ਤੱਕ ਨੌਕਰੀ ਵੀ ਨਹੀਂ ਕਰਨੀ ਚਾਹੁੰਦੀਆਂ ਹਨ। ਉਹ ਇਨ੍ਹਾਂ ਬਲਾ ਵਿੱਚ ‘‘ਮਰਦਾਂ ਦੀ ਬੋਲ-ਚਾਲ ਤੇ ਵਤੀਰੇ ਤੋਂ ਵੀ ਪਰੇਸ਼ਾਨ’’ ਹੁੰਦੀਆਂ ਹਨ। ਕਿਉਂ ਕਿ ਮਰਦਾਂ ਵਿੱਚ ਆਪਸ ਵਿੱਚ ਗਲਾਂ ਕਰਦੇ ਸਮੇਂ ਵੀ ਗਾਲ ਕੱਢਣ ਦੀ ਆਦਤ ਹੈ। ਕਈ ਵਾਰੀ ਸੁਰੱਖਿਆ ਫੋਰਸਾਂ ਵਿੱਚ ਸ਼ਾਮਲ ਇਸਤਰੀਆਂ ਲਈ ਲੋੜੀਂਦੀਆ ਜ਼ਰੂਰੀ ਸੇਵਾਵਾਂ ਦੀ ਸਹੂਲਤ ਨਹੀ ਹੈ। ਕਈ ਵਾਰੀ ਮਾਹਵਾਰੀ ਦੇ ਦਿਨਾਂ ਵਿੱਚ ਵੀ ਜ਼ਰੂਰਤ ਅਨੁਸਾਰ ਉਨ੍ਹਾਂ ਨੂੰ ਅਰਾਮ ਨਹੀਂ ਮਿਲਦਾ ਹੈ ?’’
‘‘ਨੈਸ਼ਨਲ ਕਰਾਈਮ ਰੀਕਾਰਡ ਬਿਊਰੋ’’ ਵਲੋਂ ਜਾਰੀ ਕੀਤੀ ਗਈ ਰਿਪੋਰਟ ਦੇ ਤੱਥਾਂ ਅਨੁਸਾਰ 2014-15 ‘ਚ ਸੁਰੱਖਿਆ ਬਲਾਂ ਦੇ -175 ਕਰਮਚਾਰੀਆਂ ਨੇ ਖੁਦਕਸ਼ੀ ਕੀਤੀ। ਜਿਨ੍ਹਾ ਵਿਚੋਂ -73 ਇਸਤਰੀਆਂ ਸਨ। ਜਦਕਿ ਸੁਰੱਖਿਆ ਬਲਾਂ ਵਿੱਚ ਇਸਤਰੀਆਂ ਦੀ ਗਿਣਤੀ 2-ਫੀ-ਸਦ ਤੋਂ ਵੀ ਘੱਟ ਹੈ। ਸੁਰੱਖਿਆ ਬਲਾਂ ਵਿੱਚ ਇਸਤਰੀਆਂ ਦੀ ਭਰਤੀ ਅਤੇ ਇਸਤਰੀਆਂ ਦੀਆਂ ਰਜਮੈਂਟਾਂ ਬਣਾਉਣ ਦੇ ਫੈਸਲੇ ਕਰਨੇ ਤਾਂ ! ਹਨ, ਪ੍ਰਤੂੰ ! ਉਨ੍ਹਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰਖਦਿਆਂ ਕੰਮ ਕਰਨ ਲਈ ਲੋੜੀਂਦਾ ਮਾਹੌਲ ਪੈਦਾ ਕਰਨਾ ਬਹੁਤ ਹੀ ਮੁਸ਼ਕਿਲ ਹੈ।ਸਾਡੇ ਦੇਸ਼ ਵਿੱਚ ਬੱਚਿਆਂ ਦੇ ਪਾਲਣ-ਪੋਸ਼ਣ ਦੀ ਜ਼ਿੰਮੇਵਾਰੀ ਸਿਰਫ਼ ਇਸਤਰੀਆਂ ਦੀ ਹੀ ਸਮਝੀ ਜਾਂਦੀ ਹੈ ਅਤੇ ਕੇਂਦਰੀ ਸੁਰੱਖਿਆ ਬਲਾਂ ਵਿੱਚ ਕੰਮ ਕਰਨ ਵਾਲੀਆਂ ਇਸਤਰੀਆਂ ਲਈ ਇਹ ਜ਼ਿੰਮੇਵਾਰੀ ਨਿਭਾਉਣੀ ਬਹੁਤ ਮੁਸ਼ਕਿਲ ਹੈ। ਇਨ੍ਹਾਂ ਸਮੱਸਿਆਵਾਂ ਲਈ ਜਨਤਕ ਕਰੈਚੇ, ਬਾਲ ਬਾੜੀਆਂ ਅਤੇ ਲਾਂਡਰੀਆਂ ਦਾ ਪ੍ਰਬੰਧ ਹੀ ਹੱਲ ਹੈ ।
ਇਸਤਰੀਆਂ ਦੇ ਸੁਰੱਖਿਆ ਬਲਾਂ ਅਤੇ ਹੋਰ ਸੰਸਥਾਵਾਂ ਵਿੱਚ ਕੰਮ ਕਰਨ ਪ੍ਰਤੀ ਆਮ ਨਜ਼ਰੀਆ ਵੀ ਬਹੁਤਾ ਉਤਸ਼ਾਹ ਜਨਕ ਨਹੀ ਹੈ ? ਇਸਤਰੀ ਨੂੰ ਜਾਇਦਾਦ ਵਿੱਚ ਬਰਾਬਰੀ ਦਾ ਹੱਕ ਮਿਲਣ ਦੇ ਬਾਵਜੂਦ ਵੀ ਸਮਾਜਿਕ ਢਾਂਚਾ, ਪਿਤਰੀ ਸੋਚ, ਆਪਣੇ ਆਪ ਨੂੰ ਇਸ ਨੂੰ ਅਮਲੀ ਰੂਪ ਦੇਣ ਲਈ ਤਿਆਰ ਹੀ ਨਹੀ ਹੈ ? ਵਿਧਾਨ ਸਭਾਵਾਂ ਅਤੇ ਸੰਸਦ ਵਿੱਚ ਇਸਤਰੀਆਂ 33-ਫੀ-ਸਦ ਦੀ ਰਾਖਵਂੇ ਕਰਨ ਦੀ ਮੰਗ ਤਿੰਨ ਦਹਾਕਿਆਂ ਤੋਂ ਲਟਕ ਰਹੀ ਹੈ? ਸਭਿਆਚਾਰਕ ਮਾਨਤਾਵਾਂ ਵਿਚ ਵੀ ਪਿਤਰੀ ਸੱਤਾ ਦਾ ਦਬ-ਦਬਾ ਜੱਗ ਜਾਹਿਰ ਹੈ। ਅੱਜ ! ਵੀ ਇਸਤਰੀਆਂ ਨੂੰ ਆਪਣੇ ਹੱਕਾਂ ਲਈ ਲੜਦਿਆਂ, ਸ਼ਾਇਦ ਕਈ ਉਨ੍ਹਾਂ ਕੰਮਾਂ ਤੋਂ ਵੀ, ਇਨਕਾਰ ਕਰਨਾ ਸਿਖਣਾ ਪੈਣਾ ਹੈ, ਜੋ ! ‘‘ਰਵਾਇਤਾਂ ਅਤੇ ਮਰਿਆਦਾ’’ ਦੇ ਨਾਂ ਤੇ ਉਸ ਤੇ ਥੋਪੇ ਜਾਂਦੇ ਹਨ ? ਅਜਿਹੀ ਚੇਤਨਾ ਪੈਦਾ ਕਰਨ ਲਈ ਉਪਰਾਲੇ ਖੁੱਦ ! ਇਸਤਰੀਆਂ ਨੂੰ ਹੀ ਕਰਨੇ ਪੈਣੇ ਹਨ। ਮੌਜੂਦਾ ਸਜ-ਪਿਛਾਕੜੀ ਤੇ ਨਵ-ਉਦਾਰਵਾਦੀ ਪ੍ਰੀਕਿ੍ਰਆਵਾਂ ਦੇ ਤੇਜ਼ ਹੋਣ ਨਾਲ ਦੁੱਨੀਆਂ ਅੰਦਰ, ਸਮੇਤ ਭਾਰਤ ਇਸਤਰੀਆਂ ਦਾ ਦਰਜਾ ਡਿਗਿਆ ਹੈ ! ਹਰ ਪਾਸੇ ਜੰਗ ਦਾ ਖਤਰਾ ਮੰਡਲਾ ਰਿਹਾ ਹੈ ! ਇਸ ਤਬਾਹੀ ਅੰਦਰ, ਸਭ ਤੋਂ ਵੱਧ ਪੀੜਤ ਹੁੰਦੀ ਹੈ ਇਸਤਰੀ ! ਤੇ ਬੱਚੇ ? ‘‘ਅਮਨ ਅਤੇ ਅਧਿਕਾਰਾਂ’’ ਦੀ ਰਾਖੀ ਲਈ ਖਬੀਆਂ ਅਤੇ ਜਮਹੂਰੀ ਸੋਚ ਵਾਲੀਆਂ ਇਸਤਰੀ ਜੱਥੇਬੰਦੀਆਂ ਨੂੰ ਸੰਘਰਸ਼ ਦੇ ਮੈਦਾਨ ਵਿੱਚ ਮੋਹਰਲੀਆਂ ਸਫ਼ਾ ‘ਚ ਹੋ ਕੇ ਲੜਨਾ ਪਏਗਾ ? ਤਾਂ ਹੀ ‘‘ਅਮਨ, ਇਸਤਰੀਆਂ ਲਈ ਬਰਾਬਰਤਾ ਅਤੇ ਨਾਗਰਿਕ ਅਧਿਕਾਰਾਂ’’ ਦੀ ਰਾਖੀ ਹੋ ਸਕਦੀ ਹੈ। ਸਾਡੇ ਸਾਹਮਣੇ ‘‘ਸ਼ਾਹੀਨ ਬਾਗ’’ ਦੀ ਇਕ ਛੋਟੀ ਜਿਹੀ ‘ਝਲਕ’ ਹੈ। ਇਸ ਨੂੰ ਜਨਤਕ ਰੂਪ ਦੇਣਾ ਪਏਗਾ ? ਸਾਨੂੰ ਇਕ-ਮੁੱਠ ਇਕ ਜੁੱਟ ਹੋ ਕੇ ਸੰਘਰਸ਼ ਵਿਢਣਾ ਪਏਗਾ ?
ਰਾਜਿੰਦਰ ਕੌਰ ਚੋਹਕਾ, ਹੁਸ਼ਿਆਰਪੁਰ -0091-98725-44738
ਕੈਲਗਰੀ – 001-403-285-4208