ਦਸੂਹਾ– ਕਰੀਬ 10 ਸਾਲ ਪਹਿਲਾ ਰੋਜ਼ੀ-ਰੋਟੀ ਕਮਾਉਣ ਲਈ ਸਿੰਗਾਪੁਰ ਗਏ ਮੁਹੱਲਾ ਕੈਂਥਾਂ ਦੇ ਨੌਜਵਾਨ ਦੀ ਵਰਕਸ਼ਾਪ ਵਿੱਚ ਕੰਮ ਕਰਦਿਆਂ ਚੇਨ ਟੁੱਟਣ ਕਾਰਨ ਵਾਪਰੇ ਹਾਦਸੇ ਵਿੱਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮਨਦੀਪ ਕੁਮਾਰ ਉਰਫ਼ ਸ਼ਾਲੀ (38) ਪੁੱਤਰ ਰਤਨ ਲਾਲ ਵਾਸੀ ਮੁਹੱਲਾ ਕੈਂਥਾਂ ਦਸੂਹਾ ਵਜੋਂ ਹੋਈ ਹੈ। ਉਹ ਆਪਣੇ ਪਿੱਛੇ ਮਾਪਿਆਂ ਸਮੇਤ ਪਤਨੀ ਪ੍ਰਿਯੰਕਾ ਤੇ ਤਿੰਨ ਬੱਚੇ ਛੱਡ ਗਿਆ ਹੈ। ਮ੍ਰਿਤਕ 10 ਦਿਨ ਪਹਿਲਾਂ ਹੀ ਮਹੀਨੇ ਦੀ ਛੁੱਟੀ ਕੱਟ ਕੇ ਸਿੰਗਾਪੁਰ ਗਿਆ ਸੀ। ਮ੍ਰਿਤਕ ਦੇ ਪਿਤਾ ਰਤਨ ਲਾਲ ਨੇ ਮਨਦੀਪ ਦੇ ਕਤਲ ਦਾ ਖ਼ਦਸ਼ਾ ਪ੍ਰਗਟ ਕਰਦਿਆ ਭਾਰਤ ਸਰਕਾਰ ਤੋਂ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਮਨਦੀਪ ਕੁਮਾਰ ਸਿੰਗਾਪੁਰ ਦੇ ਸ਼ਹਿਰ ਬੁਕੀਬਾਤੋ ਵਿੱਚ ਸਮੁੰਦਰੀ ਬੇੜੇ ਮੁਰੰਮਤ ਕਰਨ ਵਾਲੀ ਵਰਕਸ਼ਾਪ ਵਿੱਚ ਬਤੌਰ ਫੋਰਮੈਨ ਕੰਮ ਕਰਦਾ ਸੀ। ਪਰਿਵਾਰ ਵੱਲੋਂ ਲਾਸ਼ ਭਾਰਤ ਲਿਆਉਣ ਲਈ ਭਾਰਤੀ ਸਫਾਰਤਾਖਾਨੇ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ।
INDIA ਦਸੂਹਾ ਵਾਸੀ ਨੌਜਵਾਨ ਦੀ ਸਿੰਗਾਪੁਰ ਵਿੱਚ ਮੌਤ