(ਸਮਾਜ ਵੀਕਲੀ)
ਇੱਕ ਵਾਰ ਇੱਕ ਆਦਮੀ ਕਿਸੇ ਸੇਠ ਦੁਕਾਨ ਦਾਰ ਕੋਲ ਗਿਆ। ਉਸਨੇ ਸੇਠ ਨੂੰ ਬੜੇ ਪਿਆਰ ਨਾਲ ਕਿਹਾ ਸੇਠ ਜੀ ਆਹ ਇੱਕ ਰੁਪਏ ਦਾ ਗੁੜ ਦੇ ਦਿਓ। ਸੇਠ ਨੇ ਗੁੜ ਤੋਲਿਆ ਉਸਨੂੰ ਫੜਾ ਦਿੱਤਾ। ਨਾਲ ਹੀ ਸੇਠ ਨੇ ਉਸ ਆਦਮੀ ਨੂੰ ਉਹ ਰੁਪਿਆ, ਜੋ ਉਸ ਆਦਮੀ ਨੇ ਦਿੱਤਾ ਸੀ, ਵਾਪਸ ਦੇ ਦਿਤਾ। ਉਹ ਆਦਮੀ ਬੜੀ ਖੁਸ਼ੀ ਖੁਸ਼ੀ ਆਪਣੇ ਘਰ ਜਾ ਰਿਹਾ ਸੀ ਕਿਉਂਕਿ ਉਸਨੂੰ ਨਾਲੇ ਗੁੜ ਮਿਲ ਗਿਆ ਸੀ, ਨਾਲ ਹੀ ਪੈਸਾ ਵਾਪਸ ਆ ਗਿਆ ਸੀ। ਰਸਤੇ ਵਿੱਚ ਉਸਨੂੰ ਉਸ ਦਾ ਗੁਆਂਢੀ ਮਿਲਿਆ। ਬੜਾ ਖੁਸ਼ ਆ ਰਹੇ ਹੋ, ਕੀ ਗੱਲ ਹੈ ਬਈ।
ਉਸਨੇ ਸੇਠ ਵੱਲੋਂ ਕੀਤਾ ਗਿਆ ਉਪਕਾਰ ਬਾਰੇ ਦੱਸਿਆ।
ਗੁਆਂਢੀ ਝੱਟ ਬੋਲ ਪਿਆ।
ਉਏ, ਇਹਦੇ ਵਿਚ ਉਪਕਾਰ ਵਾਲੀ ਕੋਈ ਗੱਲ ਨਹੀਂ।
ਉਹ ਸੇਠ ਹੈ।
ਉਸਨੇ ਤਾਂ ਇਸ ਵਿੱਚੋਂ ਵੀ ਕੁਝ ਖੱਟਿਆ ਹੋਣਾ।
।।।। ਸਮਝ ਆਪੋ ਆਪਣੀ।।।
ਮੁਖਤਿਆਰ ਅਲੀ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly