ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਅੱਜ ਕਸ਼ਮੀਰ ਦਾ ਅਚਨਚੇਤ ਦੌਰਾ ਕੀਤਾ। ਉਨ੍ਹਾਂ ਵਾਦੀ ਨਾਲ ਸਬੰਧਤ ਇਰਾਨ ਵਿੱਚ ਫਸੇ ਲੋਕਾਂ, ਜਿਨ੍ਹਾਂ ਵਿੱਚ ਕੁਝ ਵਿਦਿਆਰਥੀ ਵੀ ਸ਼ਾਮਲ ਹਨ, ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਪੀੜਤ ਪਰਿਵਾਰਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੇ ਸਕੇ ਸਬੰਧੀਆਂ ਨੂੰ ਛੇਤੀ ਹੀ ਵਾਪਸ ਲਿਆਂਦਾ ਜਾਵੇਗਾ। ਇਰਾਨ ਵਿਚ ਕਰੋਨਾਵਾਇਰਸ ਕਰ ਕੇ ਹੋ ਰਹੀਆਂ ਮੌਤਾਂ ਦੇ ਮੱਦੇਨਜ਼ਰ ਕਸ਼ਮੀਰੀ ਲੋਕ ਉਥੇ ਫਸੇ ਆਪਣੇ ਸਕੇ ਸਬੰਧੀਆਂ ਲਈ ਫ਼ਿਕਰਮੰਦ ਹਨ। ਅਧਿਕਾਰੀਆਂ ਨੇ ਕਿਹਾ ਕਿ ਕੇਂਦਰੀ ਮੰਤਰੀ ਅੱਜ ਸਵੇਰੇ ਵਾਦੀ ਵਿੱਚ ਪੁੱਜੇ ਤੇ ਉਨ੍ਹਾਂ ਥਲ ਸੈਨਾ ਦੇ ਸਿਖਰਲੇ ਕਮਾਂਡਰ ਨਾਲ ਵਾਦੀ ਦੇ ਸੁਰੱਖਿਆ ਹਾਲਾਤ ਬਾਰੇ ਗੱਲਬਾਤ ਕੀਤੀ। ਸ੍ਰੀ ਜੈਸ਼ੰਕਰ ਨੇ ਡੱਲ ਝੀਲ ਦੇ ਕੰਢੇ ਕਸ਼ਮੀਰ ਇੰਟਰਨੈਸ਼ਨਲ ਕਨਵੈਨਸ਼ਨ ਕੰਪਲੈਕਸ ਵਿੱਚ ਇਰਾਨ ’ਚ ਫਸੇ ਵਿਦਿਆਰਥੀਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਯਾਤਰੂਆਂ ਦੇ ਸਕੇ ਸਬੰਧੀਆਂ ਨਾਲ ਮੁਲਾਕਾਤ ਕੀਤੀ। ਪੀੜਤਾਂ ਨੇ ਮੰਗ ਕੀਤੀ ਕਿ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਫੌਰੀ ਇਰਾਨ ’ਚੋਂ ਹਵਾਈ ਉਡਾਣ ਰਾਹੀਂ ਵਾਪਸ ਲਿਆਂਦਾ ਜਾਵੇ। ਵਿਦੇਸ਼ ਮੰਤਰੀ ਨੇ ਪੀੜਤ ਪਰਿਵਾਰਾਂ ਨੂੰ ਕੇਂਦਰ ਸਰਕਾਰ ਵੱਲੋਂ ਹੁਣ ਤਕ ਕੀਤੀ ਗਈ ਪੇਸ਼ਕਦਮੀ ਬਾਰੇ ਸੰਖੇਪ ’ਚ ਦੱਸਿਆ ਗਿਆ।
HOME ਜੈਸ਼ੰਕਰ ਵੱਲੋਂ ਇਰਾਨ ’ਚ ਫਸੇ ਕਸ਼ਮੀਰੀਆਂ ਨੂੰ ਛੇਤੀ ਵਾਪਸ ਲਿਆਉਣ ਦਾ ਭਰੋਸਾ