(ਸਮਾਜ ਵੀਕਲੀ)
ਖੂਬਸੂਰਤ ਹੈ ਪਿਆਰੀ, ਸੀਰਤ ਸੋਹਣੀ ਅਨਜਾਣੀ
ਐ ਖੁਦਾ ਬਣਜੇ ਉਹ ਮੇਰੀ , ਸ਼ਾਲਾ ! ਇਸ਼ਕ ਕਹਾਣੀ
ਖੂਬਸੂਰਤ ਹੈ ਪਿਆਰੀ……… …………
ਸ਼ਹਿਜਾਦੀ ਹੈ ਪਰੀਆਂ ਦੀ, ਹੂਰ ਕੋਈ ਹੈ ਉਹ ਮਲਕਾ
ਸੁਰਖ਼ ਟਹਿਕੇ ਫੁੱਲ ਗੁਲਾਬੀ, ਕਮਲ ਤੋਂ ਹੈ ਤਨ ਹਲਕਾ
ਪੌਣ ਮਹਿਕੇ ਜੁਲਫ਼ਾਂ ਤੇ ਖਹਿ, ਤਿੱਤਲੀਆਂ ਦੀ ਉਹ ਰਾਣੀ
ਖੂਬਸੂਰਤ ਹੈ ਪਿਆਰੀ ……. …………
ਹੱਸਦੀ ਤਾਂ, ਫੁੱਲ ਕਿਰਦੇ , ਹਰ ਅਦਾ ਉਸਦੀ ਨਸ਼ੀਲੀ
ਸ਼ਾਇਰਾਂ ਦੀ ਸ਼ਾਇਰੀ ਉਹ, ਕਲਮ ਉਸਦੇ ਨੈਣਾਂ ਕੀਲੀ
ਜਿਉਂ ਇਬਾਦਤ ਪਾਕਿ ਹੋਵੇ, ਪਾਕਿ ਜਾਪੇ ਓਹ ਮਰਜਾਣੀ
ਖੂਬਸੂਰਤ ਹੈ ਪਿਆਰੀ…………….
ਗ਼ਜ਼ਲ ਜਿਉਂ ਹੈ ਹਰ ਅਦਾ ਹੀ, ਨਜ਼ਮ ਜਿਉਂ ਤੋਰ ਉਸਦੀ
ਡਾਹਢੇ ਨੇ ਸੌਂਪ ਦਿੱਤੀ, ਹੱਥ ਕਿਸ ਦੇ ਡੋਰ ਉਸਦੀ
ਕਾਲੇ ਕੇਸੂ ਜਿਉਂ ਘਟਾਵਾਂ, ਕਿਣ ਮਿਣੀ ਕਿਰਦੈ ਜਿਉਂ ਪਾਣੀ
ਖੂਬਸੂਰਤ ਹੈ ਪਿਆਰੀ…….. ..
ਬੋਲ ਮਿਸਰੀ ਜਿਉਂ ਪਤਾਸੇ, ਦੰਦ ਚਿੱਟੇ ਠੱਗ ਲੈਂਦੇ
ਰੇਤਗੜੵ ਬਾਲੀ ਅਦਾਵਾਂ, ਮੋਰ ਉਹ ਤੋਂ ਮੰਗ ਲੈਂਦੇ
ਦਿਲੋਂ ਦੁਆਵਾਂ ਖੁਸ਼ ਰਹੇ ਓਹ, ਇਸ਼ਕ ਮੇਰੇ ਦੀ ਜੋ ਹਾਣੀ
ਖੂਬਸੂਰਤ ਹੈ ਪਿਆਰੀ……….
ਬਾਲੀ ਰੇਤਗੜੵ
+919465129168
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly