ਯੂ.ਕੇ. ਸਰਕਾਰ ਦੇ ਵਾਤਾਵਰਨ ਵਿਭਾਗ ਵਲੋਂ ਚਰਨਕੰਵਲ ਸਿੰਘ ਸੇਖੋਂ ਨੂੰ ਪੁਰਸਕਾਰ

 

ਯੂ.ਕੇ. ਸਰਕਾਰ ਦੇ ਵਾਤਾਵਰਨ ਵਿਭਾਗ ਵਲੋਂ ਪਹਿਲੇ ਸੀਨੀਅਰ ਸਿੱਖ ਅਧਿਕਾਰੀ ਚਰਨਕੰਵਲ ਸਿੰਘ ਸੇਖੋਂ ਵਲੋਂ ਵਿਭਾਗ ਲਈ ਨਿਭਾਈਆਂ 20 ਸਾਲ ਦੀਆਂ ਸੇਵਾਵਾਂ ਲਈ ਵਿਸ਼ੇਸ਼ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ | ਚਰਨਕੰਵਲ ਸਿੰਘ ਸੇਖੋਂ ਸੀਨੀਅਰ ਜ਼ਿਲ੍ਹਾ ਪ੍ਰਦੂਸ਼ਣ ਅਤੇ ਵਾਤਾਵਰਨ ਅਫਸਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ |

ਬਰੈਮਪਟਨ ਵਿਖੇ ਹੋਏ ਸਮਾਗਮ ਦੌਰਾਨ ਵਿਭਾਗ ਦੇ ਡਾਇਰੈਕਟਰ ਸਾਈਮਨ ਹਾਉਕਿਨਸ ‘ਤੇ ਚਰਨਕੰਵਲ ਸਿੰਘ ਸੇਖੋਂ

ਉਹ ਯੂ.ਕੇ. ਦੇ ਇਸ ਅਹੁਦੇ ‘ਤੇ ਕੰਮ ਕਰਨ ਵਾਲੇ ਪਹਿਲੇ ਭਾਰਤੀ ਤੇ ਸਿੱਖ ਹਨ l ਬਰੈਮਪਟਨ ਵਿਖੇ ਹੋਏ ਸਮਾਗਮ ਦੌਰਾਨ ਵਿਭਾਗ ਦੇ ਡਾਇਰੈਕਟਰ ਸਾਈਮਨ ਹਾਉਕਿਨਸ ਨੇ ਸੇਖੋਂ ਵੱਲੋਂ ਦਿੱਤੀਆਂ ਸੇਵਾਵਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਵਿਸ਼ੇਸ਼ ਸਨਮਾਨ ਚਰਨਕੰਵਲ ਸਿੰਘ ਸੇਖੋਂ ਨੂੰ ਵਾਤਾਵਰਨ ਬਚਾਓ ਕਾਰਜਾਂ ਲਈ ਯੋਗਦਾਨ, ਵਾਤਾਵਰਨ ਵਿਭਾਗ ਦੀਆਂ ਸਰਕਾਰੀ ਨੌਕਰੀਆਂ ਲਈ ਨਸਲੀ ਬਰਾਬਰੀ ਨੂੰ ਉਤਸ਼ਾਹਤ ਕਰਨਾ, ਸਰਕਾਰੀ ਅਫਸਰਾਂ ਅਤੇ ਕਰਮਚਾਰੀਆਂ ਦੀ ਯੂਨੀਅਨ ਯੂਨੀਸਨ ਬ੍ਰੈਚ ਦੇ ਚੇਅਰਮੈਨ ਦੀ ਸੇਵਾ, ਸਟਾਫ ਮੈਂਬਰਾਂ ਦੀ ਮਦਦ ਕਰਨਾ ਤੇ ਵਿਭਾਗ ਲਈ 20 ਸਾਲ ਸਮਰਪਿਤ ਯੋਗਦਾਨ ਲਈ ਦਿੱਤਾ ਗਿਆ ਹੈ l

 

 

 

Previous articleਸ਼ਾਮਚੁਰਾਸੀ ਵਿਖੇ ਵਿਧਾਇਕ ਆਦੀਆ ਨੇ ਸੜਕ ਦਾ ਰੱਖਿਆ ਨੀਂਹ ਪੱਥਰ
Next articleINSPIRATIONAL JOURNEY – EXTRAORDINAIRE WOMEN