ਸ਼ਾਮਚੁਰਾਸੀ, (ਚੁੰਬਰ) – ਡੇਰਾ 108 ਸੰਤ ਸਾਧੂ ਰਾਮ ਜੀ ਸੱਚਖੰਡ ਫੰਬੀਆਂ ਵਿਖੇ ਸੰਤ ਬਾਬਾ ਜਵਾਹਰ ਦਾਸ, ਸੰਤ ਬਾਬਾ ਗਰੀਬ ਦਾਸ, ਸੰਤ ਬਾਬਾ ਬਰਖਾ ਦਾਸ, ਸੰਤ ਬਾਬਾ ਸੂਰ ਦਾਸ, ਸੰਤ ਬਾਬਾ ਚੇਤਨ ਦਾਸ ਅਤੇ ਸੰਤ ਸਾਧੂ ਰਾਮ ਜੀ ਦੀ ਯਾਦ ਵਿਚ ਸਲਾਨਾ ਜੋੜ ਮੇਲਾ ਸ਼ਰਧਾ ਤੇ ਧੂਮਧਾਮ ਨਾਲ ਸੰਤ ਬ੍ਰਹਮ ਦਾਸ ਯੂ ਕੇ ਦੀ ਅਗਵਾਈ ਹੇਠ ਮਨਾਇਆ ਗਿਆ। ਮੇਲੇ ਤੋਂ ਇਕ ਦਿਨ ਪਹਿਲਾਂ ਸੰਤ ਬਾਬਾ ਸਾਧੂ ਰਾਮ ਜੀ ਦੀ ਮੂਰਤੀ ਸ਼੍ਰੀ ਗੁਰਮੁੱਖ ਸਿੱਧੂ ਕਨੈਡਾ, ਹੈਡ ਗ੍ਰੰਥੀ ਰਾਜੂ ਸਿੰਘ ਦੀ ਦੇਖ ਰੇਖ ਹੇਠ ਸਥਾਪਿਤ ਕੀਤੀ ਗਈ।
ਇਸ ਜੋੜ ਮੇਲੇ ਦੇ ਮੁੱਖ ਦੀਵਾਨ ਪੰਜ ਸ਼੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾ ਕੇ ਸਜਾਏ ਗਏ। ਜਿਸ ਵਿਚ ਭਾਈ ਗੁਰਮੀਤ ਸਿੰਘ ਅਤੇ ਸ਼ਿਵ ਨਰਾਇਣ ਨੇ ਸੰਗਤ ਨੂੰ ਕੀਰਤਨ ਨਾਲ ਨਿਹਾਲ ਕੀਤਾ। ਇਸ ਮੌਕੇ ਸੰਤ ਸਰਵਣ ਦਾਸ ਬੋਹਣ ਵਾਲਿਆਂ ਨੇ ਸੰਗਤ ਨੂੰ ਸੰਤ ਪ੍ਰਵਚਨ ਸਰਵਣ ਕਰਵਾਏ। ਹੋਰਨਾਂ ਤੋਂ ਇਲਾਵਾ ਇਸ ਮੌਕੇ ਗੁਰਮੁੱਖ ਸਿੱਧੂ ਕਨੈਡਾ, ਜਗਦੀਸ਼ ਕੁਮਾਰ, ਰਾਜ ਸਿੰਘ, ਸੀਤਾ ਰਾਮ, ਕੁਲਦੀਪ ਸਿੰਘ, ਹਰਜੋਤ ਸਿੰਘ, ਬੀਬੀ ਰਾਣੋ, ਮੋਨਾ ਰਾਣੀ, ਸਤਪਾਲ, ਹਰਬੰਸ ਸਿੰਘ, ਰਾਮ ਪਾਲ ਸਿੰਘ ਸਮੇਤ ਕਈ ਹੋਰ ਸੰਗਤਾਂ ਹਾਜ਼ਰ ਸਨ। ਇਸ ਮੌਕੇ ਸੰਗਤ ਵਿਚ ਚਾਹ ਪਕੌੜੇ ਅਤੇ ਗੁਰੂ ਦੇ ਲੰਗਰ ਅਤੁੱਟ ਵਰਤਾਏ ਗਏ।