ਕਠਾਰ ਵਿਖੇ ਸਮਾਜਿਕ ਚੇਤਨਾ ਅਤੇ ਚਿੰਤਨ ਸਮਾਰੋਹ ਸਬੰਧੀ ਮੀਟਿੰਗ, 14 ਵਿਦਵਾਨ ਪੜ੍ਹਨਗੇ ਸਮਾਜਿਕ ਪਰਚੇ

ਸ਼ਾਮਚੁਰਾਸੀ, (ਚੁੰਬਰ) – ਡੇਰਾ ਸੰਤ ਸਰਵਣ ਦਾਸ ਬੱਲਾਂ ਵਲੋਂ ਵਰੋਸਾਏ ਸੰਤ ਹਰੀ ਦਾਸ ਉਦਾਸੀਨ ਆਸ਼ਰਮ ਪਿੰਡ ਢੇਪੁਰ-ਕੂਪੁਰ ਅੱਡਾ ਕਠਾਰ ਵਿਖੇ ਸਮਾਜਿਕ ਚੇਤਨਾ ਅਤੇ ਚਿੰਤਨ ਸਮਾਰੋਹ 8 ਮਾਰਚ ਦਿਨ ਐਤਵਾਰ ਨੂੰ ਸਵੇਰੇ 10 ਵਜੇ ਤੋਂ 4 ਵਜੇ ਤੱਕ ਕਰਵਾਉਣ ਸਬੰਧੀ ਮੀਟਿੰਗ ਕੀਤੀ ਗਈ।

ਮੀਟਿੰਗ ਦੌਰਾਨ ਜਾਣਕਾਰੀ ਦਿੰਦਿਆਂ ਡੇਰਾ ਸੰਚਾਲਕ ਸੰਤ ਸੁਰਿੰਦਰ ਦਾਸ ਕਠਾਰ ਨੇ ਦੱਸਿਆ ਕਿ ਇਸ ਸਮਾਰੋਹ ਵਿਚ ਵੱਖ-ਵੱਖ ਵਿਸ਼ਿਆਂ ਤੇ 14 ਵਿਦਵਾਨ ਆਪਣੇ ਪਰਚੇ ਪੜ੍ਹਨਗੇ, ਜਿੰਨ੍ਹਾਂ ਵਿਚ ਐਡਵੋਕੇਟ ਐਸ ਐਲ ਵਿਰਦੀ, ਸ਼੍ਰੀ ਰਾਮ ਅਰਸ਼, ਡਾ. ਸੁੰਦਰ ਦਾਸ ਸ਼ਾਸ਼ਤਰੀ, ਡਾ. ਮਨੋਜ ਦਈਆ, ਡਾ. ਸੰਤੋਸ਼ ਕੁਮਾਰ, ਡਾ. ਸ਼ੀਤਲ ਸਿੰਘ, ਪ੍ਰਿੰ. ਸਤਪਾਲ ਜੱਸੀ, ਡਾ. ਹਰਨੇਕ ਸਿੰਘ ਕਲੇਰ, ਸ਼੍ਰੀ ਐਸ ਆਰ ਦਾਰਾਪੁਰੀ, ਡਾ. ਜੀ ਸੀ ਕੌਲ, ਐਡਵੋਕੇਟ ਅਰੁਣ ਕਲੇਰ, ਡਾ. ਸੋਨੀਆਂ, ਡਾ. ਬਲਵੀਰ ਮੰਨਣ, ਲਾਲ ਬਹਾਦਰ ਵਾਈਸ ਪ੍ਰਿੰ., ਦੇ ਨਾਮ ਪ੍ਰਮੁੱਖ ਹਨ। ਜੋ ਆਪਣੇ ਵੱਡਮੁੱਲੇ ਵਿਚਾਰ ਪੇਸ਼ ਕਰਨਗੇ। ਇਸ ਮੌਕੇ ਸੰਤ ਪ੍ਰਦੀਪ ਦਾਸ, ਦਲਵੀਰ ਚੰਦ ਭਾਟੀਆ, ਸਤੀਸ਼ ਕੁਮਾਰ ਸ਼ਾਮ ਚੁਰਾਸੀ, ਸਾਲਗ ਰਾਮ ਪਟਵਾਰੀ, ਰੌਸ਼ਨ ਲਾਲ ਸੋਂਧੀ, ਸਤਪਾਲ ਕਾਹਲੋਂ, ਮਹਿੰਦਰ ਕੁਮਾਰ ਸੋਂਧੀ, ਡਾ. ਜਗਦੀਸ਼ ਚੰਦਰ, ਡਾ. ਜੀ ਸੀ ਕੌਲ, ਡਾ. ਬਲਵੀਰ ਮੰਨਣ, ਜਸਵਿੰਦਰ ਸਿੰਘ, ਸਤਪਾਲ ਕਾਹਲੋਂ, ਮਨਜੀਤ ਕੁਮਾਰ ਬੱਲ, ਨੀਰੂ ਸੁੰਮਨ ਅਤੇ ਸਰਪੰਚ ਕਮਲੇਸ ਰਾਣੀ, ਅਜੀਤ ਕੁਮਰਾ ਸ਼ਾਮਿਲ ਸਨ।

Previous articleਇਨਾਮ ਵੰਡ ਸਮਾਗਮ ਮੌਕੇ ਦਾਨੀਆਂ ਵਲੋਂ ਸਕੂਲ ਨੂੰ 35000 ਭੇਂਟ
Next articleਪਿੰਡ ਕੋਟਲਾ ’ਚ ਤੀਸਰਾ ਕਬੱਡੀ ਟੂਰਨਾਮੈਂਟ 3 ਮਾਰਚ ਨੂੰ