ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਨਵਾਂ ਵਿਵਾਦ ਛੇੜਦਿਆਂ ਕਿਹਾ ਹੈ ਕਿ ਆਜ਼ਾਦੀ ਵੇਲੇ ਮੁਸਲਮਾਨਾਂ ਨੂੰ ਪਾਕਿਸਤਾਨ ਨਾ ਭੇਜਣ ਅਤੇ ਹਿੰਦੂਆਂ ਨੂੰ ਭਾਰਤ ਵਾਪਸ ਨਾ ਲਿਆਉਣ ਦੀ ਦੇਸ਼ ਨੂੰ ਭਾਰੀ ਕੀਮਤ ਚੁਕਾਉਣੀ ਪੈ ਰਹੀ ਹੈ। ਭਾਜਪਾ ਆਗੂ ਨੇ ਇਹ ਟਿੱਪਣੀਆਂ ਬਿਹਾਰ ਦੇ ਸੀਮਾਂਚਲ ਖੇਤਰ ਵਿੱਚ ਪੂਰਨੀਆ ਜ਼ਿਲ੍ਹੇ ਵਿੱਚ ਕੀਤੀਆਂ। ਇਸ ਜ਼ਿਲ੍ਹੇ ਵਿੱਚ ਮੁਸਲਮਾਨਾਂ ਦੀ ਵੀ ਵੱਡੀ ਸੰਖਿਆ ਵਸੋਂ ਹੈ। ਬੇਗੂਸਰਾਏ ਦੇ ਸੰਸਦ ਮੈਂਬਰ ਵਲੋਂ ਇੱਥੇ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਦੇ ਹੱਕ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਕਾਨੂੰਨ ਦੀ ਮੁਲਕ ਨੂੰ ਲੋੜ ਹੋਣ ਬਾਰੇ ਦੱਸਦਿਆਂ ਉਨ੍ਹਾਂ ਵੀਰਵਾਰ ਦੇਰ ਰਾਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, ‘‘ਜਦੋਂ ਸਾਡੇ ਪੁਰਖੇ ਅੰਗਰੇਜ਼ਾਂ ਖ਼ਿਲਾਫ਼ ਆਜ਼ਾਦੀ ਦੀ ਲੜਾਈ ਲੜ ਰਹੇ ਸਨ, ਉਦੋਂ ਜਿਨਾਹ ਵਲੋਂ ਮੁਸਲਿਮ ਮੁਲਕ ਬਣਾਏ ਜਾਣ ’ਤੇ ਜ਼ੋਰ ਦਿੱਤਾ ਜਾ ਰਿਹਾ ਸੀ।’’ ਭਾਜਪਾ ਦੇ ਇਸ ਆਗੂ ਨੇ ਕਿਹਾ, ‘‘ਪਰ ਸਾਡੇ ਪੁਰਖਿਆਂ ਨੇ ਗਲਤੀ ਕੀਤੀ। ਜੇਕਰ ਉਨ੍ਹਾਂ ਨੇ ਸਾਡੇ ਸਾਰੇ ਮੁਸਲਿਮ ਭਰਾਵਾਂ ਨੂੰ ਪਾਕਿਸਤਾਨ ਭੇਜਣਾ ਯਕੀਨੀ ਬਣਾਇਆ ਹੁੰਦਾ ਅਤੇ ਹਿੰਦੂਆਂ ਨੂੰ ਇੱਧਰ ਲਿਆਂਦਾ ਹੁੰਦਾ, ਤਾਂ ਅਜਿਹੇ ਕਦਮ (ਸੀਏਏ) ਦੀ ਲੋੜ ਨਹੀਂ ਪੈਣੀ ਸੀ। ਇਹ ਨਾ ਹੋਇਆ ਤੇ ਸਾਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਪਈ ਹੈ।’’
INDIA ਮੁਲਸਮਾਨਾਂ ਨੂੰ ਪਾਕਿ ਨਾ ਭੇਜਣ ਦੀ ਕੀਮਤ ਚੁਕਾ ਰਿਹਾ ਹੈ ਭਾਰਤ: ਗਿਰੀਰਾਜ...