ਸਿਡਨੀ: ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਨੇ ਲੈੱਗ ਸਪਿੰਨਰ ਪੂਨਮ ਯਾਦਵ ਦੀ ਪ੍ਰਸ਼ੰਸਾ ਕਰਦਿਆਂ ਮਹਿਲਾ ਟੀ-20 ਵਿਸ਼ਵ ਕੱਪ ਦੇ ਪਹਿਲੇ ਮੈਚ ਵਿੱਚ ਮੇਜ਼ਬਾਨ ਆਸਟਰੇਲੀਆ ’ਤੇ ਜਿੱਤ ਮਗਰੋਂ ਕਿਹਾ ਕਿ ਹਰੇਕ ਖਿਡਾਰੀ ਦੇ ਯੋਗਦਾਨ ਪਾਉਣ ਕਾਰਨ ਉਸ ਦੀ ਟੀਮ ਖ਼ਿਤਾਬ ਦੀ ਮਜ਼ਬੂਤ ਦਾਅਵੇਦਾਰ ਬਣ ਗਈ ਹੈ। ਹਰਮਨਪ੍ਰੀਤ ਕੌਰ ਨੇ ਮੈਚ ਮਗਰੋਂ ਕਿਹਾ, ‘‘ਪੂਨਮ ਨੇ ਅੱਗੇ ਵਧ ਕੇ ਜ਼ਿੰਮੇਵਾਰੀ ਸੰਭਾਲੀ। ਸਾਨੂੰ ਉਸ ਤੋਂ ਸੱਟ ਠੀਕ ਹੋਣ ਮਗਰੋਂ ਸ਼ਾਨਦਾਰ ਵਾਪਸੀ ਦੀ ਉਮੀਦ ਸੀ। ਸਾਡੀ ਟੀਮ ਬਿਹਤਰੀਨ ਲੱਗ ਰਹੀ ਹੈ। ਪਹਿਲਾਂ ਅਸੀਂ ਦੋ-ਤਿੰਨ ਖਿਡਾਰੀਆਂ ’ਤੇ ਨਿਰਭਰ ਸੀ, ਪਰ ਹੁਣ ਅਸੀਂ ਟੀਮ ਵਜੋਂ ਚੰਗਾ ਪ੍ਰਦਰਸ਼ਨ ਕਰ ਰਹੇ ਹਾਂ। ਜੇਕਰ ਅਸੀਂ ਟੂਰਨਾਮੈਂਟ ਵਿੱਚ ਇਸੇ ਤਰ੍ਹਾਂ ਪ੍ਰਦਰਸ਼ਨ ਕਰਦੇ ਹਾਂ ਤਾਂ ਯਕੀਨੀ ਤੌਰ ’ਤੇ ਵਿਸ਼ਵ ਕੱਪ ਜਿੱਤ ਸਕਦੇ ਹਾਂ।’’ ਭਾਰਤੀ ਕਪਤਾਨ ਨੇ ਕਿਹਾ ਕਿ ਪਿੱਚ ਬੱਲੇਬਾਜ਼ੀ ਲਈ ਆਸਾਨ ਨਹੀਂ ਸੀ ਅਤੇ ਇਸ ਲਈ ਉਨ੍ਹਾਂ ਨੂੰ ਵਾਪਸੀ ਦੀ ਉਮੀਦ ਸੀ।
Sports ਭਾਰਤ ਖ਼ਿਤਾਬ ਦੇ ਮਜ਼ਬੂਤ ਦਾਅਵੇਦਾਰਾਂ ’ਚ ਸ਼ਾਮਲ: ਹਰਮਨਪ੍ਰੀਤ