ਇੰਗਲੈਂਡ ਵੁਲਵਰਹੈਪਟਨ ਯੂ ਕੇ (ਹਰਜਿੰਦਰ ਛਾਬੜਾ)- ਗੁਰੂ ਨਾਨਕ ਸਿੱਖ ਗੁਰਦੁਆਰਾ ਸੇਜਲੀ ਸਟਰੀਟ ਵੁਲਵਰਹੈਪਟਨ ਯੂ ਕੇ ਵਿਖੇ ਗੰਗਸਰ ਜੈਤੋ ਦਾ ਮੋਰਚਾ ਤੇ ਨਣਕਾਣਾ ਸਾਹਿਬ ਦੇ ਸ਼ਹੀਦਾਂ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਕਰਵਾਇਆ ਜਾ ਰਿਹਾ ਹੈ ਇਹ ਜਾਣਕਾਰੀ ਭਾਈ ਕਪਤਾਨ ਸਿੰਘ ਸਟੇਜ ਸਕੱਤਰ ਗੁਰਦੁਆਰਾ ਸਾਹਿਬ ਨੇ ਦਿੱਤੀ ਉਹਨਾਂ ਦਸਿਆ ਕੇ ਇਹ ਸਮਾਗਮ ਕਰਾ ਕੇ ਨੌਜਵਾਨਾਂ ਨੂੰ ਦਸਿਆ ਜਾਵੇਗਾ ਕੀ ਕਿਸ ਤਰ੍ਹਾਂ ਸਾਡੇ ਵੱਡੇ ਵਡੇਰਿਆਂ ਨੇ ਅੰਗਰੇਜ਼ਾਂ ਖਿਲਾਫ ਮੌਰਚੇ ਲਾ ਕੇ ਲੜਾਈ ਲੜੀ ਸੀ ਅਤੇ ਮਹੰਤਾਂ ਤੋ ਗੁਰਦੁਆਰਿਆਂ ਨੂੰ ਅਜ਼ਾਦ ਕਰਾਉਣ ਲਈ ਕਿਸ ਤਰ੍ਹਾਂ ਸ਼ਹਾਦਤਾਂ ਪ੍ਰਾਪਤ ਕੀਤੀਆਂ ਸਨ ਨਾਲ ਹੀ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਤਿਹਾਸ ਤੋ ਜਾਣੂ ਕਰਾਉਣ ਲਈ ਇਸ ਤਰ੍ਹਾਂ ਦੇ ਸਮਾਗਮ ਬਹੁਤ ਜਰੂਰੀ ਹਨ ਇਸ ਸਬੰਧ ਵਿੱਚ 21 ਫਰਵਰੀ ਸ਼ੁਕਰਵਾਰ ਨੂੰ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਜੀ ਅਰੰਭ ਹੋਣਗੇ ਤਿੰਨਾ ਦੇ ਭੋਗ 23 ਫਰਵਰੀ ਦਿਨ ਐਤਵਾਰ ਨੂੰ 10 ਵਜੇ ਪੈਣਗੇ ਬਾਅਦ ਵਿੱਚ ਮਹਾਨ ਕੀਰਤਨ ਆਰੰਭ ਹੋਣਗੇ ਜਿਸ ਵਿੱਚ ਭਾਈ ਭੁਪਿੰਦਰ ਸਿੰਘ ਗੁਰੂ ਕੀ ਕਾਸ਼ੀ ਵਾਲੇ ਕੀਰਤਨ ਕਰਨਗੇ ਤੇ ਭਾਈ ਬਚਿੱਤਰ ਸਿੰਘ ਪਹੁਵਿੰਡ ਵਾਲੇ ਸੰਗਤਾਂ ਨੂੰ ਕਥਾ ਦੁਆਰਾ ਨਿਹਾਲ ਕਰਨਗੇ ਗੁਰਦੁਆਰਾ ਸਾਹਿਬ ਦੇ ਸਮੁੱਚੇ ਪਰਬੰਧ ਵੱਲੋ ਸੰਗਤਾਂ ਨੂੰ ਹੁੰਮ ਹੁਮਾ ਕੇ ਪਹੁੰਚਣ ਲਈ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ
UK ਗੰਗਸਰ ਜੈਤੋ ਦਾ ਮੋਰਚਾ ਤੇ ਨਣਕਾਣਾ ਸਾਹਿਬ ਦੇ ਸ਼ਹੀਦਾਂ ਨੂੰ ਸਮਰਪਿਤ ਹੋਵੇਗਾ...