(ਸਮਾਜ ਵੀਕਲੀ)
ਮੇਰੇ ਅੰਗਹੀਣ ਹੋਣ ਤੇ
ਭਾਵੇਂ ਤੂੰ
ਮੇਰੇ ਹੱਥ ‘ਚ ਹੱਥ ਪਾ ਕੇ
ਨਹੀਂ ਤੁਰੀ
ਫਿਰ ਵੀ
ਮੇਰੇ ਨੈਣਾਂ ‘ਚ
ਕਵਿਤਾ ਦੀਆਂ
ਤੁਕਾਂ ਬਣ-ਬਣ ਕੇ
ਪੈਲਾਂ ਪਾਉਂਦੀ ਰਹੀ।
ਤੂੰ ਵੱਟੀਆਂ ਦੇ ਢੇਰ ‘ਤੇ ਬੈਠ
ਕਵਿਤਾ ਦੇ ਡੂੰਘੇ ਸ਼ਬਦਾਂ ਦੇ
ਅਰਥ ਦੱਸਦੀ,
ਤੇ ਵਾਅਦਾ ਕਰਦੀ ਕਹਿੰਦੀ
ਅਸੀਂ ਹੁਣ ਫ਼ੁੱਲ ਵੀ
ਸੁੰਘਿਆ ਕਰਾਂਗੇ ‘ਕੱਠੇ,
ਪਰ
ਸਮਾਜ ਨੇ ਪਿਆਰ ‘ਤੇ
ਕਈ ਲਾਏ ਲੇਬਲ
ਇਕ ਨਸਲ ਦਾ
ਇਕ ਕੌਮ ਦਾ
‘ਤੇ ਇਕ ਜਾਤ ਦਾ
ਆਜ਼ਾਦ ਦੇਸ਼ ਅੰਦਰ।
ਪ੍ਰਸ਼ੋਤਮ ਪੱਤੋ, ਮੋਗਾ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly